ਪੰਜਾਬ

punjab

ETV Bharat / city

ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ ਸੁਸ਼ਮਾ ਸਵਰਾਜ ਦਾ ਨਾਂਅ

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹਨਾ ਨੇ ਆਪਣੇ  ਜੀਵਨ ਵਿੱਚ ਕਈ ਉਪਲੱਬਧੀਆਂ ਹਾਸਿਲ ਕੀਤੀਆਂ ਹਨ ਸੁਸ਼ਮਾ ਸਵਰਾਜ ਦਾ ਨਾਮ ਦੀ ਲਿੰਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ।

ਸੁਸ਼ਮਾ ਸਵਰਾਜ

By

Published : Aug 7, 2019, 5:07 AM IST

ਚੰਡੀਗ੍ਹੜ: ਸੁਸ਼ਮਾ ਸਵਰਾਜ ਨੇ ਦਿੱਲੀ ਦੇ ਏਮਜ਼ ਵਿਚ ਆਖਰੀ ਸਾਹ ਲਏ ਉਹ 2014 ਵਿੱਚ ਭਾਰਤ ਦੀ ਪਹਿਲੀ ਮਹਿਲਾ ਵਿਦੇਸ਼ੀ ਮੰਤਰੀ ਬਣੀ ਸੀ। ਇਸਦੇ ਇਲਾਵਾ ਉਸਦੇ ਨਾਮ ਹੋਰ ਵੀ ਉਪਲੱਬਧੀਆਂ ਹਾਸਿਲ ਹਨ ਇੱਥੇ ਅਸੀ ਸੁਸ਼ਮਾ ਸਵਰਾਜ ਦੀਆਂ ਉਪਲੱਬਧੀਆਂ ਬਾਰੇ ਦੱਸਦੇ ਹਾਂ।
ਸਭ ਤੋਂ ਘੱਟ ਉਮਰ ਦੀ ਕੈਬਿਨਟ ਮੰਤਰੀ ਬਣੀ- 1977 ਵਿੱਚ 25 ਸਾਲਾਂ ਦੀ ਉਮਰ ਵਿੱਚ ਸੁਸ਼ਮਾ ਸਵਰਾਜ ਭਾਰਤ ਸਭ ਤੋਂ ਘੱਟ ਉਮਰ ਦੀ ਕੈਬਿਨੇਟ ਮੰਤਰੀ ਬਣੀ ਅਤੇ 1977 ਤੋਂ 1979 ਤੱਕ ਦੇ ਕਈ ਵਿਭਾਗਾਂ ਨੂੰ ਸੰਭਾਲਿਆਂ ਜਿਨ੍ਹਾਂ ਵਿੱਚ ਕਲਿਆਣ ਅਤੇ ਰੁਜ਼ਗਾਰ ਸ਼ਾਮਲ ਰਹੇ।
ਸੁਸ਼ਮਾ ਸਵਰਾਜ ਦਾ ਨਾਮ ਭਾਰਤੀ ਇਤਿਹਾਸ 'ਚ ਸਭ ਤੋਂ ਨੌਜਵਾਨ ਕੈਬਿਨਟ ਮੰਤਰੀ ਦੇ ਤੌਰ 'ਤੇ ਦਰਜ ਹੈ। ਉਨ੍ਹਾਂ ਦੇ ਪਤੀ ਸਵਰਾਜ ਕੌਸ਼ਲ ਮਿਜੋਰਮ ਦੇ ਰਾਜਪਾਲ ਰਹਿ ਚੁੱਕੇ ਹੈ। ਸਵਰਾਜ ਕੌਸਲ ਹੁਣ ਤੱਕ ਸਭ ਤੋਂ ਘੱਟ ਉਮਰ ਵਾਲੇ ਰਾਜਪਾਲ ਦਾ ਅਹੁਦਾ ਪ੍ਰਾਪਤ ਕਰਨ ਵਾਲੇ ਵਿਅਕਤੀ ਹਨ। ਸੁਸ਼ਮਾ ਸਵਰਾਜ ਅਤੇ ਉਸ ਦੇ ਪਤੀ ਦੀਆਂ ਉਪਲੱਧੀਆਂ ਦੇ ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡ 'ਚ ਦਰਜ ਹਨ।
1979 ਵਿੱਚ 27 ਸਾਲਾਂ ਦੀ ਉਮਰ ਵਿੱਚ ਸੁਸ਼ਮਾ ਸਵਰਾਜ ਹਰਿਆਣਾ ਵਿੱਚ ਜਨਤਾ ਪਾਰਟੀ ਦੀ ਪ੍ਰਧਾਨ ਬਣੀ
ਸੁਸ਼ਮਾ ਸਵਰਾਜ ਦੇ ਨਾਮ ਰਾਸ਼ਟਰੀ ਪੱਧਰ ਦੀ ਰਾਜਨੀਤਿਕ ਪਾਰਟੀ ਦੀ ਪਹਿਲੀ ਮਹਿਲਾ ਬੁਲਾਰਾ ਬਣਨ ਦਾ ਰਿਕਾਰਡ ਵੀ ਹੈ।
ਸੁਸ਼ਮਾ ਸਵਰਾਜ 1998 ਵਿੱਚ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ।
ਸੁਸ਼ਮਾ ਸਵਰਾਜ ਲੋਕ ਸਭਾ 'ਚ ਵਿਰੋਧੀ ਧਿਰ ਦੀ ਨੇਤਾ ਪਹਿਲੀ ਮਹਿਲਾ ਬਣੀ।
ਹਰਿਆਣਾ ਵਿਧਾਨ ਸਭਾ ਦੁਆਰਾ ਉਨ੍ਹਾਂ ਨੂੰ ਸਰਵਉੱਚ ਸਪੀਕਰ ਦੀ ਪੁਰਸਕਾਰ ਵੀ ਦਿੱਤਾ ਗਿਆ।
ਸੁਸ਼ਮਾ ਸਵਰਾਜ ਨੂੰ ਸਾਲ 2008 ਅਤੇ 2010 ਵਿੱਚ ਦੋ ਵਾਰ ਸਰਵਉੱਚ ਸੰਸਦ ਦਾ ਪੁਰਸਕਾਰ ਵੀ ਮਿਲਿਆ ਹੈ ਉਹ ਪਹਿਲੀ ਅਤੇ ਹੁਣ ਤੱਕ ਦੀ ਇਕੱਲੀ ਮਹਿਲਾ ਸੰਸਦ ਹੈ ਜਿਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ ਹੈ।
2014 ਵਿੱਚ ਮੋਦੀ ਸਰਕਾਰ 'ਚ ਉਨ੍ਹਾਂ ਨੂੰ ਵਿਦੇਸ਼ ਮੰਤਰੀ ਵੀ ਬਣਾਇਆ ਗਿਆ, ਹੁਣ ਤੱਕ ਉਹ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣੀ ਹੈ।

ABOUT THE AUTHOR

...view details