ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਵਿੱਚ ਕਰਫਿਊ ਲਗਾਇਆ ਗਿਆ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਲਈ ਪ੍ਰਸ਼ਾਸਨ ਵੱਲੋਂ ਸਿਟੀ ਬੱਸਾਂ ਰਾਹੀਂ ਹਰ ਸੈਕਟਰ ਵਿੱਚ ਸਬਜ਼ੀਆਂ ਅਤੇ ਫਰੂਟ ਦੀ ਸਪਲਾਈ ਕੀਤੀ ਜਾ ਰਹੀ ਹੈ।
ਇਸ ਦਾ ਰਿਐਲਿਟੀ ਚੈੱਕ ਕਰਨ ਪਹੁੰਚੀ ਈਟੀਵੀ ਭਾਰਤ ਦੀ ਟੀਮ ਨੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪ੍ਰਸ਼ਾਸਨ ਦੀ ਤਾਰੀਫ ਕੀਤੀ। ਸੀਟੀਯੂ ਕਰਮਚਾਰੀਆਂ ਮੁਤਾਬਕ ਕਈ ਲੋਕ ਉਨ੍ਹਾਂ ਦੇ ਨਾਲ ਸਹਿਯੋਗ ਨਹੀਂ ਕਰਦੇ ਅਤੇ ਉਹ ਸਾਮਾਨ ਇਸ ਤਰੀਕੇ ਨਾਲ ਖਰੀਦ ਰਹੇ ਹਨ ਜਿਵੇਂ ਦੁਬਾਰਾ ਸਪਲਾਈ ਨਹੀਂ ਹੋਵੇਗੀ।