ਚੰਡੀਗੜ੍ਹ: ਪੰਜਾਬ 'ਚ ਨਿਗਮ ਚੋਣਾਂ ਦੀ ਵੋਟਿੰਗ ਜਾਰੀ ਹੈ ਤੇ ਨਾਲ ਹੀ ਈਵੀਐਮ ਖਰਾਬ ਹੋਣ ਦਾ ਸਿਲਸਿਲਾ ਵੀ ਸ਼ੂਰੂ ਹੋ ਗਿਆ ਹੈ ਜੋ ਪ੍ਰਸ਼ਾਸਨ ਸਣੇ ਸੂਬਾ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲੈ ਕੇ ਆਉਂਦਾ ਹੈ। ਹੁਣ ਤੱਕ 3 ਥਾਂਵਾਂ ਤੋਂ ਈਵੀਐਮ ਖ਼ਰਾਬ ਹੋਣ ਦੀ ਖ਼ਬਰ ਆ ਗਈ ਹੈ। ਇਸ 'ਤੇ ਵਿਰੋਧੀ ਧਿਰ ਵੀ ਜੰਮ ਕੇ ਸਵਾਲ ਚੁੱਕ ਰਿਹਾ ਹੈ।
ਅੰਮ੍ਰਿਤਸਰ ਵਿੱਚ ਹੋਈ ਈਵੀਐਮ ਖਰਾਬ
ਨਿਗਮ ਚੋਣਾਂ ਦੀ ਇੱਕ ਲਾਪਰਵਾਹੀ ਸਾਹਮਣੇ ਆਈ ਹੈ ਤੇ ਇਸ ਦੌਰਾਨ ਸਥਾਨਕ ਵਾਰਡ ਨੰ. 7 'ਚ ਇੱਕ ਘੰਟਾ ਈਵੀਐਮ ਮਸ਼ੀਨ ਬੰਦ ਰਹੀ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਉਸ ਮਸ਼ੀਨ ਨੂੰ ਬਦਲ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਚੋਣਾਂ ਬੇਹਦ ਸ਼ਾਂਤਪੂਰਨ ਤਰੀਕੇ ਨਾਲ ਚੱਲ ਰਿਹਾ ਹੈ।
ਸਥਾਨਕ ਵਾਰਡ 7 'ਤੇ ਈਵੀਐਮ ਮਸ਼ੀਨ ਖਰਾਬ ਹੋਣ ਨਾਲ ਅਕਾਲੀ ਦਲ ਦੇ ਵਰਕਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਹਿਲਾਂ ਵੋਟਿੰਗ ਵੀ 15 ਮਿੰਟ ਦੇਰੀ ਨਾਲ ਸ਼ੁਰੂ ਹੋਈ ਹੈ ਤੇ ਇੱਕ ਵੋਟ ਪੈਣ ਤੋਂ ਬਾਅਦ ਇਹ ਮਸ਼ੀਨ ਖਰਾਬ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਵੋਟਾਂ ਪਾਉਣ ਲਈ ਲੋਕ ਅੱਧੇ ਘੰਟੇ ਤੋਂ ਇੰਤਜ਼ਾਰ ਕਰ ਰਹੇ ਹਨ।