ਚੰਡੀਗੜ੍ਹ: ਸਾਉਣ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਔਰਤਾਂ ਤੀਜ ਦੇ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਤੀਜ ਦੇ ਤਿਉਹਾਰ ਨੂੰ ਸੁਹਾਗਣਾਂ ਤੇ ਕੁਵਾਰੀ ਕੁੜੀਆਂ ਦੋਵੇ ਹੀ ਮਨਾਉਂਦੀਆਂ ਹਨ। ਔਰਤਾਂ ਇਸ ਤੀਜ ਦੇ ਤਿਉਹਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਅਕਸਰ ਹੀ ਤੀਜ ਦੇ ਤਿਉਹਾਰ ਵਿੱਚ ਮਾਰਕਿਟ ਵਿੱਚ ਰੌਣਕਾਂ ਵੇਖਣ ਨੂੰ ਮਿਲਦੀਆਂ ਸਨ ਪਰ ਇਸ ਵਾਰ ਕੋਰੋਨਾ ਲਾਗ ਕਾਰਨ ਤਿਉਹਾਰਾਂ ਵਿੱਚ ਬਾਜ਼ਾਰ ਠੰਢੇ ਪੈ ਗਏ ਹਨ। ਬਾਜ਼ਾਰ ਸੁੰਨੇ ਹੋ ਗਏ ਹਨ। ਮਹਿੰਦੀ ਦੇ ਕਲਾਕਾਰਾਂ ਦਾ ਕੰਮ ਠੱਪ ਹੋ ਗਿਆ ਹੈ।
ਮਹਿੰਦੀ ਕਲਾਕਾਰ ਨੇ ਦੱਸਿਆ ਕਿ ਹਰ ਸਾਲ ਤੀਜ ਦੇ ਤਿਉਹਾਰ ਵਿੱਚ ਉਨ੍ਹਾਂ ਦਾ ਕੰਮ ਬਹੁਤ ਹੀ ਵਧਿਆ ਚੱਲਦਾ ਹੁੰਦਾ ਸੀ ਉਨ੍ਹਾਂ ਕੋਲ ਰੋਟੀ ਖਾਣ ਤੱਕ ਦੀ ਵੇਹਲ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਉਨ੍ਹਾਂ ਦਾ ਕੰਮ ਨਾ ਦੇ ਬਰਾਬਰ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਗ੍ਰਾਹਕਾਂ ਦੀ ਕਤਾਰਾਂ ਲੱਗੀਆਂ ਰਹਿੰਦੀਆਂ ਸਨ। ਹੁਣ ਪੂਰੇ ਦਿਨ ਵਿੱਚ ਇੱਕ ਦੋ ਹੀ ਗ੍ਰਾਹਕ ਆ ਰਹੇ ਹਨ।