ਚੰਡੀਗੜ੍ਹ: ਉਥੇ ਹੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਵਿੱਤ ਵਿਭਾਗ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 15% ਵਾਧੇ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।
ਇਸ ਤੋਂ ਇਲਾਵਾਂ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਨੇ ਸਰਕਾਰੀ ਮੁਲਾਜ਼ਮਾਂ (Government employees) ਨੂੰ ਡਿਊਟੀ ਲਈ 9 ਵਜੇ ਆਉਣ ਦਾ ਫਰਮਾਨ ਵੀ ਜਾਰੀ ਕੀਤਾ ਹੈ। ਜਿਸ ਸਬੰਧੀ ਪੰਜਾਬ ਦੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਇੱਕ ਫਰਮਾਨ ਜਾਰੀ ਕੀਤਾ ਹੈ।
ਮੁੱਖ ਮੰਤਰੀ ਬਣਦੇ ਹੀ ਐਕਸ਼ਨ ਮੋਡ 'ਚ ਚੰਨੀ ਦੱਸ ਦਈਏ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ (Government employees) ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀ ਕਰਦਾ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾਂ ਮੁਲਾਜ਼ਮਾਂ 'ਤੇ ਸਖ਼ਤੀ ਨਿਗਰਾਨੀ ਰੱਖਣ ਲਈ ਸਪੈਸ਼ਲ ਟੀਮਾਂ ਵੀ ਬਣਾਇਆ ਗਈਆ ਹਨ, ਜੋ ਕਿ ਹਫ਼ਤੇ ਵਿੱਚ 2 ਵਾਰ ਚੈਕਿੰਗ ਕਰਨਗਿਆ। ਇਸ ਤੋਂ ਇਲਾਵਾਂ ਕਾਂਗਰਸ ਵਿੱਚ ਲੰਮੇਂ ਸਮੇਂ ਤੋਂ ਖਾਨਾਜੰਗੀ ਚੱਲ ਰਹੀ ਸੀ। ਪਰ ਇਹ ਉਲਝਦਾ ਹੀ ਨਜ਼ਰ ਆ ਰਿਹਾ ਹੈ।
ਇਸ ਤੋਂ ਇਲਾਵਾਂ ਪੰਜਾਬ ਸਰਕਾਰ (Government of Punjab) ਨੇ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਤੋਹਫ਼ਾ ਦਿੰਦਿਆ, ਪੰਜਾਬ ਦੇ ਸਰਕਾਰੀ ਕਰਮਚਾਰੀਆਂ (Government employees) ਦੀ ਤਨਖਾਹ ਵਿੱਚ ਘੱਟੋ ਘੱਟ 15 ਪ੍ਰਤੀਸ਼ਤ ਵਾਧਾ ਕੀਤਾ ਹੈ। ਜਿਸ ਨਾਲ ਤਨਖਾਹ ਵਿੱਚ ਘੱਟੋ ਘੱਟ ਵਾਧੇ ਦੀ ਰਕਮ 31 ਦਸੰਬਰ 2015 ਤੋਂ ਲਾਗੂ ਹੋਵੇਗੀ।
ਇਹ ਵੀ ਪੜ੍ਹੋ:- ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਖੁੱਲ੍ਹੇ ਗੱਫੇ!