ਮੋਹਾਲੀ:ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਨਹਾਉਣ ਸਮੇਂ ਦੀ ਵੀਡੀਓ ਵਾਇਰਲ ਕਰਨ ਦਾ ਮਾਮਲਾ ਭੱਖਿਆ ਹੋਇਆ ਹੈ। ਇਸ ਮਾਮਲੇ ਵਿੱਚ ਇਕ ਮੁਲਜ਼ਮ ਲੜਕੀ ਉੱਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੋਸਟਲ ਦੀ ਵਾਰਡਨ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ 'ਚ ਬੀਤੀ ਰਾਤ ਵਾਪਰੀ ਘਟਨਾ ਨੂੰ ਲੈ ਕੇ ਹੁਣ ਮੋਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਸਨ। Chandigarh University girls nude video viral
ਦੱਸ ਦਈਏ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਬੀਤੀ ਰਾਤ ਚੰਡੀਗੜ੍ਹ 'ਚ ਜੋ ਕੁਝ ਹੋਇਆ, ਉਹ ਅਫਵਾਹ ਦਾ ਹੀ ਨਤੀਜਾ ਸੀ। ਸਾਰਿਆਂ ਨੂੰ ਬੇਨਤੀ ਹੈ ਕਿ ਅਜਿਹੀਆਂ ਅਫਵਾਹਾਂ ਨਾ ਫੈਲਾਉਣ ਅਤੇ ਇਸ ਪੂਰੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।ਮੁਲਜ਼ਮ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਅਫਵਾਹ ਚੱਲ ਰਹੀ ਸੀ ਕਿ ਕੁਝ ਲੜਕੀਆਂ ਨੇ ਖੁਦਕੁਸ਼ੀ ਕਰ ਲਈ ਹੈ, ਉਹ ਸਭ ਅਫਵਾਹ ਹੈ। ਸਾਰੀਆਂ ਲੜਕੀਆਂ ਠੀਕ ਹਨ ਅਤੇ ਅਜੇ ਤੱਕ ਅਜਿਹੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ ਜਿਸ ਵਿੱਚ ਖੁਦਕੁਸ਼ੀ ਕੀਤੀ ਗਈ ਹੋਵੇ।
ਮੁਲਜ਼ਮ ਲੜਕੀ ਨੇ ਕਿਹਾ 'ਪ੍ਰੈਸ਼ਰ ਸੀ': ਜਦੋਂ ਹਾਸਟਲ ਵਿੱਚ ਲੜਕੀਆਂ ਨੇ ਰੰਗੇ ਹੱਥੀ ਮੁਲਜ਼ਮ ਲੜਕੀ ਨੂੰ ਇਤਰਾਜ਼ਯੋਗ ਵੀਡੀਓ ਬਣਾਉਂਦੇ ਹੋਏ ਫੜ੍ਹਿਆ ਤਾਂ, ਉਸ ਲੜਕੀ ਨੇ ਮੰਨਿਆ ਕਿ ਉਸ ਨੇ ਵੀਡੀਓ ਬਣਾਈ ਹੈ ਅਤੇ ਸ਼ਿਮਲਾ ਆਪਣੇ ਇਕ ਦੋਸਤ ਲੜਕੇ ਨੂੰ ਭੇਜੀ ਹੈ। ਉਸ ਨੇ ਕਿਹਾ ਕਿ "ਲੜਕੇ ਵੱਲੋ ਪ੍ਰੈਸ਼ਰ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਵੀਡੀਓ ਬਣਾ ਕੇ ਭੇਜੇ।" ਲੜਕੀ ਉੱਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਨੀਸ਼ਾ ਗੁਲਾਟੀ ਪਹੁੰਚੀ ਯੂਨੀਵਰਸਿਟੀ: ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀ ਹੈ। ਉਨ੍ਹਾਂ ਨੇ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੱਲ੍ਹ ਹੀ ਮੇਰੇ ਧਿਆਨ ਵਿੱਚ ਆਇਆ ਹੈ, ਐਫਆਈਆਰ ਦਰਜ ਕੀਤੀ ਗਈ ਹੈ, ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਡੀ ਪੁਲਿਸ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਹੱਲ ਕੀਤਾ ਹੈ। ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦੀ ਗੱਲ ਗ਼ਲਤ ਹੈ, ਇਹ ਸਭ ਅਫਵਾਹ ਹੈ, ਕੋਈ ਵੀ ਵਿਦਿਆਰਥੀ ਹਸਪਤਾਲ 'ਚ ਨਹੀਂ ਹੈ। ਬਹੁਤ ਗਰਮੀ ਸੀ ਜਦੋਂ ਬੱਚੇ ਵਿਰੋਧ ਕਰ ਰਹੇ ਸਨ, ਕੁਝ ਬੱਚੇ ਘਬਰਾ ਰਹੇ ਸਨ, ਕੁਝ ਬੇਹੋਸ਼ ਹੋ ਗਏ ਸਨ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਨੂੰ ਵਾਰ-ਵਾਰ ਵਾਇਰਲ ਕਰਕੇ ਖੁਦਕੁਸ਼ੀ ਕਿਹਾ ਜਾ ਰਿਹਾ ਹੈ। ਇਹ ਬਹੁਤ ਹੀ ਨਾਮਵਰ ਯੂਨੀਵਰਸਿਟੀ ਹੈ, ਇਹ ਡੂੰਘਾਈ ਨਾਲ ਜਾਂਚ ਦਾ ਵਿਸ਼ਾ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ "ਲੜਕੀ ਨੇ ਆਪਣੀ ਵੀਡੀਓ ਬਣਾ ਕੇ ਭੇਜੀ ਸੀ, ਕਿਸੇ ਹੋਰ ਲੜਕੀ ਦੀ ਵੀਡੀਓ ਨਹੀਂ ਬਣਾਈ ਗਈ।"
ਯੂਨੀਵਰਸਿਟੀ ਪ੍ਰਬੰਧਕ ਦਾ ਬਿਆਨ: ਯੂਨੀਵਰਸਿਟੀ ਦੇ ਸਟੂਡੈਂਟ ਵੇਲਫੇਅਰ ਦੇ ਡਾਇਰੈਕਟਰ ਡਾ. ਅਰਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਲੜਕੀ ਨੇ ਇਹ ਮੰਨਿਆ ਹੈ ਕਿ ਉਸ ਨੇ ਕਿਸੇ ਹੋਰ ਕੁੜੀਆਂ ਦੀ ਵੀਡੀਓ ਸ਼ੇਅਰ ਨਹੀਂ ਕੀਤਾ। ਉਸ ਨੇ ਆਪਣੀ ਨਿੱਜੀ ਵੀਡੀਓ ਸ਼ੇਅਰ ਕੀਤੀ ਹੈ। ਪਰ, ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।