ਚੰਡੀਗੜ੍ਹ:ਚੰਡੀਗੜ੍ਹ ਪੁਲਿਸ Chandigarh Police ਦੀ ਮਹਿਲਾ ਦਬੰਗ ਸਿਪਾਹੀ ਪ੍ਰਿਅੰਕਾ Chandigarh Police Constable Priyanka ਹੁਣ ਤੱਕ 200 ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਸਸਕਾਰ so far cremated more than 200 unclaimed dead bodies ਕਰ ਚੁੱਕੀ ਹੈ, ਇਹ ਦਬੰਗ ਔਰਤ ਪਹਿਲਾਂ ਵੀ ਇੱਕ ਵਾਰ ਨਿਊਜ਼ ਚੈਨਲਾਂ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 24 ਲਾਈਟ ਪੁਆਇੰਟ 'ਤੇ 4 ਮਹੀਨੇ ਦੇ ਬੱਚੇ ਨੂੰ ਹੱਥ 'ਚ ਫੜ੍ਹ ਕੇ ਡਿਊਟੀ ਕਰਦੇ ਹੋਏ ਉਸ ਦੀ ਵੀਡੀਓ ਵਾਇਰਲ ਹੋਈ ਸੀ।
ਜਿਸ ਤੋਂ ਬਾਅਦ ਪੁਲਿਸ ਵਿਭਾਗ Chandigarh Police ਦੇ ਨਾਲ ਚੰਡੀਗੜ੍ਹ ਦੇ ਲੋਕਾਂ ਨੇ ਪ੍ਰਿਯੰਕਾ Chandigarh Police Constable Priyanka ਨੂੰ ਦਬੰਗ ਔਰਤ ਦਾ ਨਾਂ ਦਿੱਤਾ। ਚੰਡੀਗੜ੍ਹ ਪੁਲਿਸ ਵਿੱਚ ਕੰਮ ਕਰ ਰਹੀ ਮਹਿਲਾ ਕਾਂਸਟੇਬਲ ਪ੍ਰਿਅੰਕਾ ਸਮਾਜ ਲਈ ਇੱਕ ਮਿਸਾਲ ਬਣ ਰਹੀ ਹੈ। ਆਪਣੀ ਪੁਲਿਸ ਦੀ 'ਡਿਊਟੀ' ਨੂੰ ਬਹੁਤ ਜ਼ਰੂਰੀ ਮੰਨਣ ਵਾਲੀ ਪ੍ਰਿਅੰਕਾ ਸਮਾਜ ਸੇਵਾ ਲਈ ਵੀ ਸਮਾਂ ਕੱਢ ਰਹੀ ਹੈ।