ਚੰਡੀਗੜ੍ਹ: ਸੀਬੀਆਈ ਅਦਾਲਤ ਨੇ ਸਾਬਕਾ ਐਸਐਚਓ ਜਸਵਿੰਦਰ ਕੌਰ ਖ਼ਿਲਾਫ਼ ਗੈਰ ਜ਼ਮਾਨਤੀ ਗਿ੍ਰਫ਼ਤਰੀ ਵਾਰੰਟ ਜਾਰੀ ਕੀਤੇ ਹਨ। 30 ਜੂਨ ਨੂੰ ਸੀਬੀਆਈ ਨੇ ਮਨੀਮਾਜਰਾ ਦੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੂੰ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਉਸ ਵੇਲੇ ਤੋਂ ਜਸਵਿੰਦਰ ਕੌਰ ਫਰਾਰ ਹੈ। ਸਾਬਕਾ ਮਹਿਲਾ ਥਾਣਾ ਮੁਖੀ ਜਸਵਿੰਦਰ ਕੌਰ 'ਤੇ 5 ਲੱਖ ਦੇ ਰਿਸ਼ਵਤ ਲੈਣ ਦੇ ਇਲਜ਼ਾਮ ਹਨ।
ਸੀਬੀਆਈ ਵਿਸ਼ੇਸ਼ ਅਦਾਲਤ ਨੇ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਦੇ ਗੈਰ ਜ਼ਮਾਨਤੀ ਵਰੰਟ ਕੀਤੇ ਜਾਰੀ - ਸਾਬਕਾ ਐੱਸਐੱਚਓ ਜਸਵਿੰਦਰ ਕੌਰ
ਸੀਬੀਆਈ ਅਦਾਲਤ ਨੇ ਸਾਬਕਾ ਐਸਐਚਓ ਜਸਵਿੰਦਰ ਕੌਰ ਖ਼ਿਲਾਫ਼ ਗੈਰ ਜ਼ਮਾਨਤੀ ਗਿ੍ਰਫ਼ਤਰੀ ਵਾਰੰਟ ਜਾਰੀ ਕੀਤੇ ਹਨ। 30 ਜੂਨ ਨੂੰ ਸੀਬੀਆਈ ਨੇ ਮਨੀਮਾਜਰਾ ਦੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੂੰ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਉਸ ਵੇਲੇ ਤੋਂ ਜਸਵਿੰਦਰ ਕੌਰ ਫਰਾਰ ਹੈ। ਸਾਬਕਾ ਮਹਿਲਾ ਥਾਣਾ ਮੁਖੀ ਜਸਵਿੰਦਰ ਕੌਰ 'ਤੇ 5 ਲੱਖ ਦੇ ਰਿਸ਼ਵਤ ਲੈਣ ਦੇ ਇਲਜ਼ਾਮ ਹਨ।
ਅਦਾਲਤ ਨੇ 20 ਜੁਲਾਈ ਤੱਕ ਵਾਰੰਟ ਜਾਰੀ ਕੀਤੇ ਹਨ। ਦੱਸ ਦੇਈਏ ਕਿ ਜਸਵਿੰਦਰ ਕੌਰ 30 ਜੂਨ ਤੋਂ ਫਰਾਰ ਹੈ। ਵੀਰਵਾਰ ਨੂੰ ਸੀਬੀਆਈ ਇੰਸਪੈਕਟਰ ਐਸਐਸ ਰਾਠੌਰ ਅਤੇ ਸੀਬੀਆਈ ਦੇ ਵਕੀਲ ਕੇਪੀ ਸਿੰਘ ਨੇ ਜਸਵਿੰਦਰ ਕੌਰ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕਰਦਿਆਂ ਜਸਵਿੰਦਰ ਕੌਰ ਨੂੰ ਸੀਬੀਆਈ ਦਫ਼ਤਰ ਵਿੱਚ 30 ਜੂਨ ਨੂੰ ਪੇਸ਼ ਹੋਣ ਦਾ ਸੱਦਾ ਦਿੱਤਾ ਸੀ। ਉਹ ਸੀਬੀਆਈ ਦਫਤਰ ਵਿੱਚ ਪੇਸ਼ ਨਹੀਂ ਹੋਈ ਅਤੇ ਉਦੋਂ ਤੋਂ ਹੀ ਉਸ ਦਾ ਫੋਨ ਬੰਦ ਆ ਰਿਹਾ ਹੈ। ਅਦਾਲਤ ਨੇ ਸੀਬੀਆਈ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਵਾਰੰਟ ਜਾਰੀ ਕੀਤਾ ਹੈ।ਤੁਹਾਨੂੰ ਇਹ ਦੱਸ ਦਈਏ ਕਿ ਜਸਵਿੰਦਰ ਕੌਰ ਦੀ ਅਗਾਹੂ ਜ਼ਮਾਨਤ ਪਟੀਸ਼ਨ ਨੂੰ ਵੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤਾ ਹੈ।