ਚੰਡੀਗੜ੍ਹ:ਕੈਪਟਨ ਅਮਰਿੰਦਰ ਸਿੰਘ ਨੇ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨਾਲ ਵਰਚੁਅਲ ਮੀਟਿੰਗ ਕੀਤੀ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗ ਲਈ ਢੁਕਵੇਂ ਵਾਤਾਵਰਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵਧੇਰੇ ਨਿਵੇਸ਼ਾਂ ਲਈ ਪੰਜਾਬ ਉਨ੍ਹਾਂ ਦੀ ਤਰਜੀਹ ਵਾਲੇ ਨਿਵੇਸ਼ ਮੰਜ਼ਿਲ ਸੂਚੀ ਵਿੱਚ ਅੱਗੇ ਹੈ।
ਇਹ ਵੀ ਪੜੋ: ਕਿਵੇਂ ਹੋਈ ਕੈਪਟਨ-ਸਿੱਧੂ ਦੀ ਪਹਿਲੀ ਮੁਲਾਕਾਤ, ਫਰੇਮ ਦਰ ਫਰੇਮ
ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਲਿਖਿਆ ਕਿ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ ਅਤੇ ਉਨ੍ਹਾਂ ਦੇ ਪੁੱਤਰ ਆਰਿਆਮਨ ਬਿਰਲਾ ਨੂੰ ਲੁਧਿਆਣਾ ਦੇ ਹਾਈ ਟੈਕ ਵੈਲੀ ਵਿੱਚ 1000 ਕਰੋੜ ਰੁਪਏ ਨਾਲ ਸ਼ੁਰੂ ਹੋਣ ਵਾਲੇ ਪੇਂਟ ਪਲਾਂਟ ਦਾ ਪੱਤਰ ਸੌਂਪਿਆ ਗਿਆ ਹੈ। ਤੁਹਾਡਾ ਪੰਜਾਬ ਵਿੱਚ ਸਵਾਗਤ ਹੈ !
ਇਹ ਵੀ ਪੜੋ: ਡਰੋਨ ਤੇ ਸਰਹੱਦ ਪਾਰੋਂ ਹਥਿਆਰਾਂ ਦੀ ਸਪਲਾਈ 'ਤੇ ਕੈਪਟਨ ਦਾ ਵੱਡਾ ਬਿਆਨ