ਪੰਜਾਬ

punjab

ETV Bharat / city

ਕੈਪਟਨ ਅਮਰਿੰਦਰ ਸਿੰਘ ਦਿੱਲੀ 'ਚ ਕਰ ਸਕਦੇ ਨੇ ਵੱਡਾ ਧਮਾਕਾ!

ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਨਾਰਾਜ਼ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਡੇਰਾ ਲਗਾਇਆ ਹੋਇਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਜੀ-23 ਦੇ ਆਗੂਆਂ ਨਾਲ ਮੁਲਾਕਾਤ ਦੀ ਚਰਚਾ ਜ਼ੋਰਾਂ 'ਤੇ ਹੈ। ਇਹ ਚਰਚਾਵਾਂ ਇਸ ਲਈ ਵੀ ਜ਼ੋਰ ਫੜ ਰਹੀਆਂ ਹਨ ਕਿਉਂਕਿ ਜਦੋਂ ਕੈਪਟਨ ਦਿੱਲੀ ਗਏ ਸਨ ਤਾਂ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਅਤੇ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਉਨ੍ਹਾਂ ਨੂੰ ਮਿਲੇ ਸਨ।

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ

By

Published : Oct 9, 2021, 8:19 PM IST

Updated : Oct 9, 2021, 10:56 PM IST

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ ਸੀ ਕਿ ਰਾਜਨੀਤੀ 'ਚ ਉਨ੍ਹਾਂ ਕੋਲ ਬਦਲ ਹੈ। ਇਸ ਕਾਰਨ ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਵੀ ਕਿਆਸ ਲਗਾਏ ਗਏ। ਪਿਛਲੇ ਦਿਨੀਂ ਕੈਪਟਨ ਨੇ ਬਿਆਨ ਦਿੱਤਾ ਸੀ ਕਿ ਉਹ ਭਾਜਪਾ ਨਹੀਂ ਜਾਣਗੇ ਅਤੇ ਆਪਣੀ ਪਾਰਟੀ ਬਣਾਉਣਗੇ।

ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਨਾਰਾਜ਼ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਡੇਰਾ ਲਗਾਇਆ ਹੋਇਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਜੀ-23 ਦੇ ਆਗੂਆਂ ਨਾਲ ਮੁਲਾਕਾਤ ਦੀ ਚਰਚਾ ਜ਼ੋਰਾਂ 'ਤੇ ਹੈ। ਇਹ ਚਰਚਾਵਾਂ ਇਸ ਲਈ ਵੀ ਜ਼ੋਰ ਫੜ ਰਹੀਆਂ ਹਨ ਕਿਉਂਕਿ ਜਦੋਂ ਕੈਪਟਨ ਦਿੱਲੀ ਗਏ ਸਨ ਤਾਂ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਅਤੇ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਉਨ੍ਹਾਂ ਨੂੰ ਮਿਲੇ ਸਨ। ਮਨੀਸ਼ ਤਿਵਾੜੀ ਕਾਂਗਰਸ ਦੇ ਜੀ-23 ਆਗੂਆਂ ਵਿੱਚੋਂ ਇੱਕ ਹਨ।

'ਸਿੱਧੂ ਕਾਰਨ ਕਾਂਗਰਸ ਤੋਂ ਨਾਰਾਜ਼ ਕੈਪਟਨ'

ਕੈਪਟਨ ਦੀ ਨਾਰਾਜ਼ਗੀ ਇਸ ਗੱਲ ਬਾਰੇ ਹੈ ਕਿ ਨਵਜੋਤ ਸਿੰਘ ਸਿੱਧੂ, ਜੋ ਚਾਰ ਸਾਲ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਨਾਂ ਕਾਰਨ ਪਾਰਟੀ ਨੇ ਉਨ੍ਹਾਂ ਦ‍ਾ ਅਪਮਾਨ ਕੀਤਾ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਪਾਰਟੀ ਬਾਰੇ ਕੈਪਟਨ ਨੇ ਖੁੱਲ੍ਹ ਕੇ ਗੱਲ ਕੀਤੀ। ਇੱਕ ਹਫ਼ਤਾ ਪਹਿਲਾਂ ਜਦੋਂ ਉਹ ਦਿੱਲੀ ਗਏ ਸਨ ਤਾਂ ਕੈਪਟਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਪਹਿਲਾਂ ਚਰਚਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। ਹਾਲਾਂਕਿ, ਕੈਪਟਨ ਅਜੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ:ਫਰੈਡਰਿਕਸਨ ਦੇ ਨਾਲ ਗੱਲਬਾਤ ਤੋਂ ਬਾਅਦ ਬੋਲੇ ਪੀਐਮ ਮੋਦੀ, ਅਸੀਂ ਦੁਵੱਲੀ ਸਾਂਝੇਦਾਰੀ ਦੀ ਕੀਤੀ ਸਮੀਖਿਆ

ਜੀ-23 ਨੇ ਕਈ ਵਾਰ ਚੁੱਕੀ ਕਾਂਗਰਸ ਵਿੱਚ ਸਥਾਈ ਮੁਖੀ ਦੀ ਮੰਗ

ਇਸ ਦੇ ਨਾਲ ਹੀ ਹੁਣ ਇਹ ਵੀ ਚਰਚਾ ਹੈ ਕਿ ਕੈਪਟਨ ਨੇ ਜੀ-23 ਦੇ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ, ਇਹ ਨਿਸ਼ਚਤ ਨਹੀਂ ਹੈ ਕਿ ਉਨ੍ਹਾਂ ਨੇ ਕਿਸ ਨਾਲ ਗੱਲਬਾਤ ਕੀਤੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਜੀ-23 ਦੇ ਆਗੂਆਂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਸੀ ਕਿ ਜਦੋਂ ਕਾਂਗਰਸ ਕੋਲ ਕੋਈ ਸਥਾਨਕ ਮੁਖੀ ਨਹੀਂ ਹੈ, ਤਾਂ ਸੂਬੇ ਦਾ ਮੁਖੀ ਕੌਣ ਲਗਾ ਰਿਹਾ ਹੈ। ਜੀ-23 ਲਗਾਤਾਰ ਕਾਂਗਰਸ ਵਿੱਚ ਸਥਾਈ ਮੁਖੀ ਦੀ ਮੰਗ ਉਠਾਉਂਦਾ ਆ ਰਿਹਾ ਹੈ। ਇਸ ਦੇ ਨਾਲ ਹੀ ਕੈਪਟਨ ਇੱਕ ਸੀਨੀਅਰ ਕਾਂਗਰਸੀ ਆਗੂ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਇਸ ਨਾਲ ਉਨ੍ਹਾਂ ਦੇ ਜੀ-23 ਸਮੂਹ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।

ਕੈਪਟਨ ਨੇ ਜੀ-23 ਦੇ ਪੱਤਰ 'ਤੇ ਜ਼ਾਹਰ ਕੀਤੀ ਸੀ ਨਾਰਾਜ਼ਗੀ

ਤੁਹਾਨੂੰ ਦੱਸ ਦਈਏ ਕਿ ਜਦੋਂ ਜੀ-23 ਦੇ ਸਮੂਹ ਦਾ ਪੱਤਰ 2020 ਵਿੱਚ ਵਿੱਚ ਆਇਆ ਸੀ, ਉਦੋਂ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਅਤੇ ਰਾਹੁਲ ਗਾਂਧੀ ਦੇ ਹੱਕ ਵਿੱਚ ਬਿਆਨ ਜਾਰੀ ਕੀਤਾ ਸੀ। ਕੈਪਟਨ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਕਾਂਗਰਸ ਦੇ ਪਿੱਛੇ ਸੀ। ਜਦੋਂ ਕਿ ਪਾਰਟੀ ਵਿੱਚ ਕੁਝ ਆਗੂ ਹਨ ਜੋ ਚਿੱਠੀਆਂ ਲਿਖ ਕੇ ਆਪਣੀ ਅਸੰਤੁਸ਼ਟੀ ਜ਼ਾਹਰ ਕਰ ਰਹੇ ਹਨ, ਇਹ ਜ਼ਲਾਲਤ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ। ਕੈਪਟਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸੋਨੀਆ ਗਾਂਧੀ ਹਮੇਸ਼ਾ ਲੋਕਾਂ ਦੀ ਪਹੁੰਚ ਵਿੱਚ ਰਹੇ ਹਨ। ਇਸ ਲਈ ਅਜਿਹੀ ਅਸੰਤੁਸ਼ਟੀਜਨਕ ਚਿੱਠੀ ਲਿਖਣ ਅਤੇ ਉਸ ਨੂੰ ਜਨਤਕ ਕਰਨ ਦੀ ਜ਼ਰੂਰਤ ਨਹੀਂ ਸੀ।

ਇਹ ਵੀ ਪੜ੍ਹੋ:ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕੀਤੇ ਬਿਨ੍ਹਾਂ ਇਨਸਾਫ਼ ਦੀ ਉਮੀਦ ਨਹੀਂ: ਹਰਪਾਲ ਚੀਮਾ

Last Updated : Oct 9, 2021, 10:56 PM IST

ABOUT THE AUTHOR

...view details