ਪੰਜਾਬ

punjab

ETV Bharat / city

ਕੈਪਟਨ ਅਮਰਿੰਦਰ ਸਿੰਘ ਵਲੋਂ ਪਰਗਟ ਸਿੰਘ ਨੂੰ ਜਵਾਬ, ਕਿਹਾ... - ਪਰਗਟ ਸਿੰਘ ਨੂੰ ਜਵਾਬ

ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ (Pargat Singh) ਦੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੁਣ ਰਵੀਨ ਠੁਕਰਾਲ ਨੇ ਕੈਪਟਨ ਵਲੋਂ ਪਰਗਟ ਸਿੰਘ ਨੂੰ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਨੇ ਦੋ ਟਵੀਟ ਕੀਤੇ ਹਨ, ਜਿਸ ਵਿਚ ਉਨ੍ਹਾਂ ਨੇ ਕੈਪਟਨ ਨੂੰ ਕਿਸਾਨ ਹਮਾਇਤੀ ਦੱਸਿਆ ਹੈ।

ਕੈਪਟਨ ਅਮਰਿੰਦਰ ਸਿੰਘ ਵਲੋਂ ਪਰਗਟ ਸਿੰਘ ਨੂੰ ਜਵਾਬ, ਕਿਹਾ...
ਕੈਪਟਨ ਅਮਰਿੰਦਰ ਸਿੰਘ ਵਲੋਂ ਪਰਗਟ ਸਿੰਘ ਨੂੰ ਜਵਾਬ, ਕਿਹਾ...

By

Published : Oct 3, 2021, 5:46 PM IST

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੇ ਸਲਾਹਕਾਰ ਰਵੀਨ ਠੁਕਰਾਲ (Raveen Thukral) ਵਲੋਂ ਪੰਜਾਬ ਕੈਬਨਿਟ ਮੰਤਰੀ ਪਰਗਟ ਸਿੰਘ (Punjab Cabinet Minister Pargat Singh) ਨੂੰ ਟਵੀਟ ਰਾਹੀਂ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਆਪਣੇ ਟਵੀਟ ਵਿਚ ਲਿਖਿਆ ਕਿ ਇਹ ਕੀ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਲੋਕ ਅਜਿਹੀਆਂ ਗੱਲਾਂ 'ਤੇ ਯਕੀਨ ਕਰਨਗੇ ਕਿ ਮੈਂ ਬੀ.ਜੇ.ਪੀ. ਨਾਲ ਮਿਲੀਭੁਗਤ ਕਰ ਕੇ ਨਰਮੇ ਦੀ ਖਰੀਦ ਵਿਚ ਦੇਰੀ ਕਰਵਾਈ ਹੈ ਅਤੇ ਤੁਸੀਂ ਭੁੱਲ ਗਏ ਕਿ ਹਰਿਆਣਾ (Haryana) ਵਿਚ ਬੀ.ਜੇ.ਪੀ.(BJP) ਦੀ ਸਰਕਾਰ ਹੈ। ਕੀ ਤੁਸੀਂ ਇਨ੍ਹਾਂ ਗੱਲ੍ਹਾਂ ਨੂੰ ਸਮਝਣ ਵਿਚ ਅਜੇ ਭੋਲੇ ਹੋ?

ਤੁਹਾਡੇ ਕੋਲ ਕੀ ਪਰੂਫ ਹੈ? ਤੁਸੀਂ ਕਿੰਨੇ ਗੈਰ ਜ਼ਿੰਮੇਵਾਰ ਹੋ? ਪੰਜਾਬ ਦੇ ਲੋਕ ਮੈਨੂੰ ਜਾਣਦੇ ਹਨ ਅਤੇ ਇਹ ਵੀ ਜਾਣਦੇ ਹਨ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਹੱਕ ਵਿਚ ਖੜ੍ਹਿਆ ਹਾਂ। ਮੈਂ ਸਾਬਕਾ ਭਾਰਤੀ ਹਾਕੀ ਕਪਤਾਨ ਤੋਂ ਇਮਾਨਦਾਰੀ ਦੀ ਉਮੀਦ ਕਰਦਾ ਹਾਂ।'

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਮੰਤਰੀ ਪਰਗਟ ਸਿੰਘ ਵਲੋਂ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਪਾਰਟੀ ਬਣਾ ਕੇ ਦੇਖ ਲੈਣ। ਉਨ੍ਹਾਂ ਕਿਹਾ ਕਿ ਉਹ ਤਾਂ ਸ਼ੁਰੂ ਤੋਂ ਹੀ ਕਹਿੰਦੇ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਭਾਜਪਾ ਅਤੇ ਅਕਾਲੀ ਦਲ ਨਾਲ ਰਲੇ ਹੋਏ ਹਨ ਪਰ ਉਨ੍ਹਾਂ ਦੇ ਸਾਥੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਹੁਣ ਇਹ ਸਭ ਹੋਣ ਤੋਂ ਬਾਅਦ ਸਭ ਇਸ ਗੱਲ ਨੂੰ ਮੰਨ ਰਹੇ ਹਨ।

ਇਹ ਵੀ ਪੜ੍ਹੋ-ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕੈਪਟਨ ‘ਤੇ ਵੱਡਾ ਵਾਰ !

ABOUT THE AUTHOR

...view details