ਪੰਜਾਬ

punjab

ਮੁੱਖ ਮੰਤਰੀ ਵੱਲੋਂ ਸਵੱਛ ਸਰਵੇਖਣ ਪੱਖੋਂ ਪੰਜਾਬ ਦੀ ਦਰਜਾਬੰਦੀ 'ਚ ਸੁਧਾਰ ਦੀ ਸ਼ਲਾਘਾ

ਲਗਾਤਾਰ ਤੀਜੇ ਵਰ੍ਹੇ ਸਵੱਛ ਸਰਵੇਖਣ ਪੱਖੋਂ ਉੱਤਰੀ ਜ਼ੋਨ ਵਿੱਚ ਸੂਬੇ ਵੱਲੋਂ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖੇ ਜਾਣ ਅਤੇ ਸਵੱਛ ਸਰਵੇਖਣ-2020 ਵਿੱਚ ਕੌਮੀ ਪੱਧਰ 'ਤੇ ਓਵਰਆਲ ਦਰਜਾਬੰਦੀ ਵਿੱਚ ਸੁਧਾਰ ਕਰਦੇ ਹੋਏ ਛੇਵਾਂ ਸਥਾਨ ਹਾਸਲ ਕਰਨ 'ਤੇ ਮੁੱਖ ਮੰਤਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

By

Published : Aug 20, 2020, 10:25 PM IST

Published : Aug 20, 2020, 10:25 PM IST

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਤੀਜੇ ਵਰ੍ਹੇ ਸਵੱਛ ਸਰਵੇਖਣ ਪੱਖੋਂ ਉੱਤਰੀ ਜ਼ੋਨ ਵਿੱਚ ਸੂਬੇ ਵੱਲੋਂ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖੇ ਜਾਣ ਅਤੇ ਸਵੱਛ ਸਰਵੇਖਣ-2020 ਵਿੱਚ ਕੌਮੀ ਪੱਧਰ 'ਤੇ ਓਵਰਆਲ ਦਰਜਾਬੰਦੀ ਵਿੱਚ ਸੁਧਾਰ ਕਰਦੇ ਹੋਏ ਛੇਵਾਂ ਸਥਾਨ ਹਾਸਲ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਇਸ ਪ੍ਰਾਪਤੀ ਨੂੰ ਵੱਡੇ ਪੱਧਰ 'ਤੇ ਲੋਕਾਂ ਦੀ ਸ਼ਮੂਲੀਅਤ ਦਾ ਸਿੱਟਾ ਦੱਸਦਿਆਂ ਮੁੱਖ ਮੰਤਰੀ ਨੇ ਇਸ ਦਾ ਸਿਹਰਾ ਸ਼ਹਿਰੀ ਪੱਧਰ 'ਤੇ ਮਜ਼ਬੂਤ ਢਾਂਚੇ, ਮੁਹਿੰਮ ਰਾਹੀਂ ਲੋਕਾਂ ਦੇ ਵਿਹਾਰ 'ਚ ਬਦਲਾਅ ਅਤੇ ਸਿਖਲਾਈਯਾਫ਼ਤਾ ਅਮਲੇ ਸਿਰ ਬੰਨਿਆ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ।

ਬੀਤੇ ਵਰ੍ਹੇ ਸੂਬੇ ਦਾ ਕੌਮੀ ਪੱਧਰ 'ਤੇ ਦਰਜਾਬੰਦੀ ਵਿੱਚ 7ਵਾਂ ਸਥਾਨ ਸੀ ਜੋ ਕਿ ਸਾਲ 2017 ਮੁਕਾਬਲੇ ਵਿੱਚ ਇੱਕ ਵੱਡਾ ਸੁਧਾਰ ਹੈ ਜਦੋਂ ਕਿ ਸੂਬੇ ਦਾ ਸ਼ੁਮਾਰ ਸਭ ਤੋਂ ਹੇਠਲੇ 10 ਸੂਬਿਆਂ ਵਿੱਚ ਕੀਤਾ ਜਾਂਦਾ ਸੀ। ਹੁਣ ਬੀਤੇ ਲਗਾਤਾਰ ਤਿੰਨ ਵਰ੍ਹਿਆਂ ਤੋਂ ਉੱਤਰੀ ਜ਼ੋਨ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ, ਵਿੱਚ ਪੰਜਾਬ ਦਾ ਚੋਟੀ ਦਾ ਸਥਾਨ ਬਰਕਰਾਰ ਹੈ। ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਉਨ੍ਹਾਂ ਦੇ ਵਿਭਾਗ ਵੱਲੋਂ ਦਰਜਾਬੰਦੀ ਵਿੱਚ ਸੁਧਾਰ ਸਬੰਧੀ ਚੁੱਕੇ ਗਏ ਠੋਸ ਕਦਮਾਂ ਲਈ ਵਧਾਈ ਦਿੱਤੀ।

ਸਵੱਛ ਸਰਵੇਖਣ-2020 ਕੇਂਦਰੀ ਮਕਾਨ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ 4 ਜਨਵਰੀ 2020 ਤੋਂ ਲੈ ਕੇ 31 ਜਨਵਰੀ 2020 ਤੱਕ 4242 ਸ਼ਹਿਰੀ ਸਥਾਨਕ ਸਰਕਾਰਾਂ (ਯੂ.ਐਲ.ਬੀਜ਼.) ਕਰਵਾਇਆ ਗਿਆ ਸੀ ਜਿਸ ਦੇ ਨਤੀਜਿਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਰ ਨੂੰ ਇੱਕ ਵਰਚੁਅਲ ਐਵਾਰਡ ਸਮਾਗਮ ਦੌਰਾਨ ਐਲਾਨ ਕੀਤਾ ਗਿਆ। ਇਸ ਪ੍ਰਕਿਰਿਆ ਦੌਰਾਨ ਸਾਫ਼-ਸਫ਼ਾਈ ਭਾਵ ਸੋਲਿਡ ਵੇਸਟ ਮੈਨੇਜਮੈਂਟ, ਓ.ਡੀ.ਐਫ. (ਖੁੱਲ੍ਹੇ ਵਿੱਚ ਸ਼ੋਚ ਤੋਂ ਮੁਕਤੀ) ਸਥਿਤੀ ਜਿਸ ਵਿੱਚ ਲੋਕਾਂ ਦੀ ਰਾਏ ਅਤੇ ਉਨ੍ਹਾਂ ਦੀ ਭਾਗੀਦਾਰੀ ਵੀ ਸ਼ਾਮਲ ਸੀ, ਆਦਿ ਮਾਪਦੰਡਾਂ ਨੂੰ ਜ਼ੇਰੇ ਧਿਆਨ ਰੱਖਿਆ ਗਿਆ।

ਪੰਜਾਬ ਨੇ ਹਾਲ ਹੀ ਵਿੱਚ ਭਾਰਤ ਸਰਕਾਰ ਦੁਆਰਾ ਸਿਹਤ ਅਤੇ ਵੈੱਲਨੈਸ ਕੇਂਦਰਾਂ (ਐਚ.ਡਬਲਯੂ.ਸੀ.) ਦੇ ਸੰਚਾਲਨ ਸੰਬੰਧੀ ਜਾਰੀ ਕੀਤੀ ਤਾਜ਼ਾ ਦਰਜਾਬੰਦੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਹਰਿਆਣਾ ਨੂੰ 14ਵਾਂ ਹਿਮਾਚਲ ਪ੍ਰਦੇਸ਼ ਨੂੰ 9ਵਾਂ ਅਤੇ ਅਤੇ ਦਿੱਲੀ ਜਿਸ ਦੇ ਸਿਹਤ ਸੰਭਾਲ ਸਬੰਧੀ ਪ੍ਰਬੰਧ ਨੂੰ ਬੜਾ ਪ੍ਰਚਾਰਿਤ ਕੀਤਾ ਗਿਆ ਸੀ, ਨੂੰ 29ਵਾਂ ਸਥਾਨ ਹਾਸਲ ਹੋਇਆ ਹੈ।

ABOUT THE AUTHOR

...view details