ਫ਼ਿਰੋਜ਼ਪੁਰ ਤੋਂ ਸਾਬਕਾ ਸਾਂਸਦ ਮੋਹਨ ਸਿੰਘ ਫਲੀਆਂਵਾਲਾ ਕਾਂਗਰਸ ’ਚ ਸ਼ਾਮਿਲ
ਬੀ.ਐਸ.ਪੀ. ਦੇ ਸੀਨੀਅਰ ਆਗੂ 'ਤੇ ਦੋ ਵਾਰ ਰਹੇ ਸੰਸਦ ਮੋਹਨ ਸਿੰਘ ਫਲੀਆਂਵਾਲਾ ਕਾਂਗਰਸ 'ਚ ਸ਼ਾਮਲ ਹੋ ਗਏ।ਕਾਂਗਰਸ ਪਾਰਟੀ ਆਪਣਾ 13 ਦੀਆਂ 13 ਸੀਟਾਂ ਜਿੱਤਣ ਦਾ ਮਿਸ਼ਨ ਪੂਰਾ ਕਰਨ 'ਚ ਸਮਰੱਥ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀ.ਐਸ.ਪੀ. ਦੇ ਸੂਬਾ ਪ੍ਰਧਾਨ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਮਾਲਵਾ ਖੇਤਰ 'ਚ ਪਾਰਟੀ ਦੀ ਸਥਿਤੀ ਹੋਰ ਵੀ ਮਜ਼ਬੁਤ ਹੋ ਗਈ ਹੈ।
ਚੰਡੀਗੜ: ਕਾਂਗਰਸ ਪਾਰਟੀ ਦੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਸੰਭਾਵਨਾਵਾਂ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਬੀ.ਐਸ.ਪੀ. ਦੇ ਸੀਨੀਅਰ ਆਗੂ 'ਤੇ ਦੋ ਵਾਰ ਰਹੇ ਸੰਸਦ ਮੋਹਨ ਸਿੰਘ ਫਲੀਆਂਵਾਲਾ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਲੋਕ ਸਭਾ ਚੋਣਾਂ 'ਚ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੁਕਾਬਲਾ ਨਾ ਹੋਣ ਦਾ ਸੰਕੇਤ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀ.ਐਸ.ਪੀ.ਦੇ ਸੂਬਾ ਪ੍ਰਧਾਨ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਮਾਲਵਾ ਖੇਤਰ 'ਚ ਪਾਰਟੀ ਦੀ ਸਥਿਤੀ ਹੋਰ ਵੀ ਮਜ਼ਬੁਤ ਹੋ ਗਈ ਹੈ। ਜਿਸ ਦੇ ਨਾਲ ਕਾਂਗਰਸ ਪਾਰਟੀ ਆਪਣਾ 13 ਦੀਆਂ 13 ਸੀਟਾਂ ਜਿੱਤਣ ਦਾ ਮਿਸ਼ਨ ਪੂਰਾ ਕਰਨ 'ਚ ਸਮਰੱਥ ਹੋਵੇਗੀ।
ਫਲੀਆਂਵਾਲਾ ਨੂੰ ਪਾਰਟੀ ਦੇ ਕਾਜ ਪ੍ਰਤੀ ਆਪਣੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਆਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਅਸੀਂ ਸਾਰੀਆਂ 13 ਸੀਟਾਂ ਵੱਡੇ ਫਰਕ ਨਾਲ ਜਿੱਤਾਂਗੇ।’’
ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ ਜਿਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਦੇਸ਼ ਸ਼ਾਂਤੀ, ਆਪਸੀ ਸਤਿਕਾਰ 'ਤੇ ਧਰਮ ਨਿਰਪੱਖਤਾ ਦੀ ਫਿਲਾਸਫੀ 'ਚ ਵਿਸ਼ਵਾਸ ਰੱਖ ਰਿਹਾ ਹੈ ਜਿਸ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਅੱਗੇ ਖੜ ਰਹੀ ਹੈ।
ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਫਲੀਆਂਵਾਲਾ ਨੇ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਹਨ 'ਤੇ ਉਹ ਕੇਂਦਰੀ ਸੱਤਾ ਵੱਲੋਂ ਮੌਜੂਦਾ ਸਮੇਂ ਤਿਆਰ ਕੀਤੇ ਨਾਂਹ ਪੱਖੀ ਏਜੰਡੇ ਨੂੰ ਹਰਾਉਣ ਲਈ ਹਰ ਕੋਸ਼ਿਸ਼ ਕਰਨਗੇ।
ਇਸ ਮੌਕੇ ਫਲੀਆਂਵਾਲਾ ਦਾ ਪੁੱਤਰ ਪਰਮਪਾਲ ਸਿੰਘ 'ਤੇ ਜਸਮੀਤ ਸਿੰਘ ਦੱਪਰ ਵੀ ਕਾਂਗਰਸ 'ਚ ਸ਼ਾਮਲ ਹੋਏ।