ਚੰਡੀਗੜ੍ਹ:ਕਿਸਾਨ ਅੰਦੋਲਨ ਨੂੰ ਅੱਜ ਇੱਕ ਸਾਲ ਪੂਰਾ (One year of farmers protest) ਹੋ ਗਿਆ ਹੈ। ਇਸ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਸੀ। ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ (Agricultural laws) ਖ਼ਿਲਾਫ਼ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਘੱਟੋ-ਘੱਟ ਸਮਰਥਨ ਮੁੱਲ (Minimum Support Price) ਸਮੇਤ ਹੋਰ ਮੰਗਾਂ ’ਤੇ ਟਿਕ ਗਿਆ ਹੈ।
ਦਰਅਸਲ, 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime minister Narendra Modi) ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਾਨੂੰਨਾਂ ਨੂੰ ਵਾਪਸ ਲੈਣ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ।
ਕਿਸਾਨਾਂ ਨੂੰ ਕਰ ਦੇਣਾ ਚਾਹੀਦਾ ਹੈ ਅੰਦੋਲਨ ਨੂੰ ਖਤਮ- ਹਰਜੀਤ ਗਰੇਵਾਲ
ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰੇ ਹੋਣ ’ਤੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ (BJP senior Punjab leader Harjeet Grewal) ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਆਪਣਾ ਅੰਦੋਲਨ ਖਤਮ ਕਰ ਦੇਣਾ ਚਾਹੀਦਾ ਹੈ। ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਐਲਾਨ ਤੋਂ ਬਾਅਦ ਹੁਣ ਅੰਦੋਲਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ।
ਹੁਣ ਦਿੱਲੀ ਚ ਬੈਠੇ ਕਿਸਾਨ ਨਹੀਂ, ਕਿਸਾਨ ਜਥੇਬੰਦੀਆਂ ਹਨ- ਹਰਜੀਤ ਗਰੇਵਾਲ ਅੰਦੋਲਨ ਸਿਆਸਤ ਨੂੰ ਪ੍ਰੇਰਿਤ ਹੈ- ਹਰਜੀਤ ਗਰੇਵਾਲ
ਹਰਜੀਤ ਗਰੇਵਾਲ ਨੇ ਅੱਗੇ ਕਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ ਹੈ ਇਸ ਅੰਦੋਲਨ ’ਤੇ ਸਿਆਸੀ ਰੰਗ ਚੜ ਗਿਆ ਹੈ। ਸਿਆਸੀ ਲੋਕ ਇਸ ਅੰਦੋਲਨ ਨੂੰ 2024 ਤੱਕ ਲੈਕੇ ਜਾਣਾ ਚਾਹੁੰਦੇ ਹਨ। ਨਾਲ ਹੀ ਉਹ ਪੀਐੱਮ ਨਰਿੰਦਰ ਮੋਦੀ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਹਨ। ਸਿਆਸੀ ਲੋਕ ਅੰਦੋਲਨ ਦਾ ਸਹਾਰਾ ਲੈ ਕੇ ਅੱਗੇ ਵਧਣਾ ਚਾਹੁੰਦੇ ਹਨ।
ਸਾਡੀ ਸਰਕਾਰ ਕਿਸਾਨ ਹਿਤੈਸ਼ੀ ਹੈ- ਗਰੇਵਾਲ
ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਦੀ ਆਈ ਹੈ। ਕਿਸਾਨਾਂ ਦੇ ਫਾਇਦੇ ਦੇ ਲਈ ਹੀ ਇਕ ਕਾਨੂੰਨ ਲਿਆਂਦੇ ਗਏ ਸੀ ਪਰ ਅਸੀਂ ਕਿਸਾਨਾਂ ਨੂੰ ਸਮਝਾਉਣ ਚ ਨਾਕਾਮ ਸਾਬਿਤ ਹੋਏ। ਹਰਜੀਤ ਗਰੇਵਾਲ ਨੇ ਕਾਂਗਰਸ 'ਚ ਚੱਲ ਰਹੀ ਧੜੇਬੰਦੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪਸੀ ਲੜਾਈ ਚੱਲ ਰਹੀ ਹੈ, ਉਥੇ ਹੀ ਸਿੱਧੂ ਵਲੋਂ ਆਪਣੀ ਸਰਕਾਰ 'ਤੇ ਚੁੱਕੇ ਜਾ ਰਹੇ ਸਵਾਲਾਂ 'ਤੇ ਉਨ੍ਹਾਂ ਕਿਹਾ ਕਿ ਸਿੱਧੂ ਸਾਡੀ ਮਦਦ ਕਰ ਰਹੇ ਹਨ।
ਦੂਜੇ ਪਾਸੇ ਹਰਜੀਤ ਗਰੇਵਾਲ ਨੇ ਔਰਤਾਂ ਨੂੰ ਲੈ ਕੇ ਕੇਜਰੀਵਾਲ ਦੇ ਐਲਾਨ 'ਤੇ ਕਿਹਾ ਕਿ ਪਹਿਲਾਂ ਦਿੱਲੀ ਦੀਆਂ ਔਰਤਾਂ ਨੂੰ 1000 ਰੁਪਏ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਪਟਿਆਲਾ 'ਚ ਫਲੋਰ ਟੈਸਟ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਅਜਿਹਾ ਕੀਤਾ ਹੈ। ਹਰਜੀਤ ਗਰੇਵਾਲ ਨੇ ਕਾਂਗਰਸ 'ਚ ਚੱਲ ਰਹੀ ਧੜੇਬੰਦੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪਸੀ ਲੜਾਈ ਚੱਲ ਰਹੀ ਹੈ, ਉਥੇ ਹੀ ਸਿੱਧੂ ਵਲੋਂ ਆਪਣੀ ਸਰਕਾਰ 'ਤੇ ਚੁੱਕੇ ਜਾ ਰਹੇ ਸਵਾਲਾਂ 'ਤੇ ਉਨ੍ਹਾਂ ਕਿਹਾ ਕਿ ਸਿੱਧੂ ਸਾਡੀ ਮਦਦ ਕਰ ਰਹੇ ਹਨ।
ਇਹ ਵੀ ਪੜੋ:ਸਹੀ ਰੋਡ ਮੈਪ ਹੋਵੇ ਤਾਂ ਸੁਧਰ ਸਕਦੀ ਹੈ ਕਿਸਾਨਾਂ ਦੀ ਹਾਲਤ: ਸਿੱਧੂ