ਪੰਜਾਬ

punjab

ETV Bharat / city

ਕੁੱਟਮਾਰ ਦੇ ਮਸਲੇ ਨੂੰ ਲੈ ਕੈਪਟਨ ਦੇ ਦਰਬਾਰ ਪਹੁੰਚੇ ਭਾਜਪਾ ਆਗੂ

ਪੰਜਾਬ ਵਿੱਚ ਬੀਜੇਪੀ ਦੇ ਆਗੂਆਂ ਨੂੰ ਘਰਾਂ 'ਚ ਬੰਦੀ ਬਣਾਏ ਜਾਣ ਨੂੰ ਲੈ ਕੇ ਭਾਜਪਾ ਦੇ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ।

ਕੁੱਟਮਾਰ ਦੇ ਮਸਲੇ ਨੂੰ ਲੈ ਕੈਪਟਨ ਦੇ ਦਰਬਾਰ ਪਹੁੰਚੇ ਭਾਜਪਾ ਆਗੂ
ਕੁੱਟਮਾਰ ਦੇ ਮਸਲੇ ਨੂੰ ਲੈ ਕੈਪਟਨ ਦੇ ਦਰਬਾਰ ਪਹੁੰਚੇ ਭਾਜਪਾ ਆਗੂ

By

Published : Jul 12, 2021, 6:39 PM IST

ਚੰਡੀਗੜ੍ਹ:ਭਾਰਤੀ ਜਨਤਾ ਪਾਰਟੀ ਦੇ ਇੱਕ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਵਿਗੜ ਰਹੇ ਹਾਲਾਤਾਂ ਨੂੰ ਠੀਕ ਕਰਨ ਲਈ ਕਿਹਾ ਗਿਆ ਹੈ। ਵਫਦ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਮੁਲਾਕਾਤ ਕੀਤੀ ਹੈ, ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਅਤੇ ਹਰਜੀਤ ਸਿੰਘ ਗਰੇਵਾਲ ਆਦਿ ਸ਼ਾਮਲ ਸਨ।

ਕੁੱਟਮਾਰ ਦੇ ਮਸਲੇ ਨੂੰ ਲੈ ਕੈਪਟਨ ਦੇ ਦਰਬਾਰ ਪਹੁੰਚੇ ਭਾਜਪਾ ਆਗੂ

ਇਹ ਵੀ ਪੜੋ: ਹੁਣ ਬੇਅਦਬੀ ਨੂੰ ਲੈ ਕੇ ਵੀ ਨਵਜੋਤ ਸਿੱਧੂ ਨੇ ਬਦਲਿਆ ਟ੍ਰੈਕ !

ਮੁਲਾਕਾਤ ਕਰਨ ਤੋਂ ਬਾਅਦ ਬੀਜੇਪੀ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਗੱਲ ਪੂਰੀ ਗੰਭੀਰਤਾ ਨਾਲ ਸੁਣੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੰਜਾਬ ਦਾ ਮਾਹੌਲ ਉਹ ਠੀਕ ਕਰ ਦੇਣਗੇ। ਬੀਜੇਪੀ ਦੇ ਆਗੂਆਂ ਨੇ ਮੁੱਦਾ ਚੁੱਕਿਆ ਹੈ ਕਿ ਪੰਜਾਬ ਵਿੱਚ ਬੀਜੇਪੀ ਦੇ ਆਗੂਆਂ ਨੂੰ ਘਰਾਂ 'ਚ ਬੰਦੀ ਬਣਾਇਆ ਜਾ ਰਿਹਾ ਹੈ ਜੋ ਜਮਹੂਰੀਅਤ ਦੇ ਉਲਟ ਹੈ।

ਦੱਸਦਈਏ ਕੀ ਇਸਤੋਂ ਪਹਿਲਾ ਭਾਜਪਾ ਕੋਰ ਕਮੇਟੀ ਨੇ ਬੈਠਕ ਕੀਤੀ ਸੀ ਤੇ ਉਸਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਬਾਹਰ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਉਸਤੋਂ ਬਾਅਦ ਮੁੱਖ ਮੰਤਰੀ ਨੇ ਭਾਜਪਾ ਲੀਡਰਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜੋ: ਹੁਣ ਰਾਜਾ ਵੜਿੰਗ ਦੇ ਟਵਿਟ ਨੇ ਕੀਤਾ ਧਮਾਕਾ, ਮਨਪ੍ਰੀਤ ਬਾਦਲ ਤੋਂ ਪੁੱਛੇ ਇਹ ਸਵਾਲ

ABOUT THE AUTHOR

...view details