ਪੰਜਾਬ

punjab

ETV Bharat / city

ਬਿਕਰਮ ਸਿੰਘ ਮਜੀਠੀਆ ਦਾ ਕੈਬਨਿਟ ਮੰਤਰੀ ਆਸ਼ੂ ‘ਤੇ ਹਮਲਾ - attack

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਨਿਸ਼ਾਨੇ ਸਾਧੇ, ਉਨ੍ਹਾਂ ਨੇ ਕਿਹਾ, ਕਿ ਆਸ਼ੂ ਇੱਕ ਭ੍ਰਿਸ਼ਟਾਚਾਰ ਕਰਨ ਵਾਲਾ ਮੰਤਰੀ ਹੈ।

ਬਿਕਰਮ ਸਿੰਘ ਮਜੀਠੀਆ ਦਾ ਕੈਬਨਿਟ ਮੰਤਰੀ ਆਸ਼ੂ ‘ਤੇ ਹਮਲਾ
ਬਿਕਰਮ ਸਿੰਘ ਮਜੀਠੀਆ ਦਾ ਕੈਬਨਿਟ ਮੰਤਰੀ ਆਸ਼ੂ ‘ਤੇ ਹਮਲਾ

By

Published : Aug 13, 2021, 10:32 PM IST

ਚੰਡੀਗੜ੍ਹ:ਇੱਥੇ ਇੱਕ ਪ੍ਰੈੱਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਨਿਸ਼ਾਨੇ ਸਾਧੇ, ਉਨ੍ਹਾਂ ਨੇ ਕਿਹਾ, ਭਾਰਤ ਭੂਸ਼ਣ ਆਸ਼ੂ ਨੇ ਹਜ਼ਾਰਾਂ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਨੇ ਕਿਹਾ, ਕਿ ਮੰਤਰੀ ਸੂਬੇ ਵਿਚੋਂ ਕਣਕ ਲਿਆਉਣ ਦੀ ਆਗਿਆ ਦੇਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਜੋ ਪੰਜਾਬ ਵਿੱਚ ਐੱਮ.ਐੱਸ .ਪੀ. ਅਨੁਸਾਰ ਖਰੀਦੀ ਗਈ।

ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਬਾਹਰੋਂ ਕਣਕ 1000 ਰੁਪਏ ਕੁਇੰਟਲ ਨੂੰ ਖਰੀਦੀ ਗਈ ਹੈ, ਤੇ ਸੂਬੇ ਵਿੱਚ 1883 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਗਈ। ਇਸ ਤੋਂ ਇਲਾਵਾ ਪਨਸਪ ਦੇ ਡੀ. ਐੱਮ ਵੱਲੋਂ ਇੱਕ ਆੜ੍ਹਤੀਏ ਨਾਲ ਕੀਤੀ ਗੱਲਬਾਤ ਜਿਸ ਦੀ ਚੈਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।

ਉਨ੍ਹਾਂ ਨੇ ਕਿਹਾ, ਕਿ ਇਸ ਚੈਟ ਵਿੱਚ ਅਫ਼ਸਰ ਆੜ੍ਹਤੀਆਂ ਤੋਂ ਕਮਿਸ਼ਨ ਮੰਗ ਰਿਹਾ ਹਨ, ਤੇ ਰਾਹੁਲਗਾਂਧੀ ਦੇ ਪੰਜਾਬ ਦੌਰੇ ਵਾਸਤੇ ਪੈਸੇ ਮੰਗ ਰਿਹਾ ਸੀ। ਮਜੀਠੀਆ ਨੇ ਕਿਹਾ, ਕਿ ਖੁਰਾਕ ਤੇ ਸਪਲਾਈ ਮੰਤਰੀ ਇੱਕ ਦਾਗੀ ਅਫ਼ਸਰ ਨੁੰ ਚੀਫ਼ ਵਿਜੀਲੈਂਸ ਕਮਿਸ਼ਨਰ ਨਿਯੁਕਤ ਕਰਨ ਲਈ ਜ਼ਿੰਮੇਵਾਰ ਹੈ। ਜਿਸ ਕਾਰਨ ਸੂਬੇ ਨੂੰ ਸੈਂਕੜੇ ਕਰੋੜ ਰੁਪਏ ਦਾ ਘਾਟਾ ਪਿਆ ਹੈ।

ਉਨ੍ਹਾਂ ਨੇ ਕਿਹਾ, ਕਿ ਇਹ ਅਫ਼ਸਰ ਰਾਕੇਸ਼ ਕੁਮਾਰ ਸਿੰਗਲਾ ਨੂੰ ਅਕਤੂਬਰ 2017 ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੋਸ਼ੀ ਠਹਿਾਇਆ ਸੀ, ਤੇ ਇਸ ਨੂੰ 85 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ।

ਇਹ ਵੀ ਪੜ੍ਹੋ:ਪ੍ਰਦੀਪ ਛਾਬੜਾ ਨੇ ਫੜਿਆ ਆਪ ਦਾ ਹੱਥ

ABOUT THE AUTHOR

...view details