ਚੰਡੀਗੜ੍ਹ:ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਟਿਕਰੀ ਬਾਰਡਰ ਉਤੇ ਪੱਛਮੀ ਬੰਗਾਲ ਦੀ ਲੜਕੀ ਨਾਲ ਬਲਾਤਕਾਰ ਦੇ ਮੁਲਜ਼ਮ ਅਨੁਪ ਦੀ ਜਮਾਨਤ (Bail) ਦੀ ਅਰਜੀ ਨੂੰ ਰੱਦ ਕਰ ਦਿੱਤਾ ਹੈ।ਹਾਈਕੋਰਟ ਨੇ ਕਿਹਾ ਹੈ ਕਿ ਮੁਲਜ਼ਮ ਉਤੇ ਲੱਗੇ ਬੇਹੱਦ ਸੰਗੀਨ ਜੁਲਮ ਨੂੰ ਲੈ ਕੇ ਜਮਾਨਤ ਨਹੀ ਦਿੱਤੀ ਜਾ ਸਕਦੀ।
ਦਰਅਸਲ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿਚ ਮੁਲਜ਼ਮ ਅਨੁਪ ਦੁਆਰਾ ਜਮਾਨਤ ਦੀ ਅਰਜੀ ਦਿੱਤੀ ਗਈ ਸੀ।ਜਿਸਦਾ ਵਿਰੋਧ ਹਰਿਆਣਾ ਸਰਕਾਰ ਨੇ ਕੀਤਾ ਸੀ ਅਤੇ ਨਾਲ ਹੀ ਹਾਈਕੋਰਟ ਨੂੰ ਜਾਂਚ ਦੀ ਰਿਪੋਰਟ ਵੀ ਸੌਂਪੀ।ਹਾਈਕੋਰਟ ਨੇ ਕਿਹਾ ਹੈ ਕਿ ਮੁਲਜ਼ਮ ਉਤੇ ਗੰਭੀਰ ਇਲਜ਼ਾਮ ਲੱਗੇ ਹਨ ਅਤੇ ਉਸ ਤੋਂ ਪੁੱਛਗਿੱਛ ਬੇਹੱਦ ਜ਼ਰੂਰੀ ਹੈ।ਬਹਾਦਰਗੜ੍ਹ ਦੇ ਡੀਐਸਪੀ ਨੇ ਰਿਪੋਰਟ ਵਿਚ ਦੱਸਿਆ ਹੈ ਕਿ ਮਾਮਲੇ ਦੇ ਮੁੱਖ ਮੁਲਜ਼ਮ ਅਨਿਲ ਮਲਿਕ ਨੇ ਪੁੁੱਛਗਿੱਛ ਵਿਚ ਸਵੀਕਾਰ ਕੀਤਾ ਹੈ ਕਿ ਅਨੁਪ ਨੇ ਲੜਕੀ ਨਾਲ ਬਲਾਤਕਾਰ ਕਰਕੇ ਉਸ ਨੂੰ ਬਲੈਕਮੇਲ ਕਰਨ ਦੇ ਲਈ ਉਸਦਾ ਵੀਡੀਓ ਬਣਾਇਆ ਸੀ।ਉਧਰ ਹਰਿਆਣਾ ਸਰਕਾਰ ਨੇ ਰਿਪੋਰਟ ਵਿਚ ਕਿਹਾ ਹੈ ਕਿ ਇਸ ਪੂਰੀ ਘਟਨਾ ਦਾ ਜਾਣਕਾਰੀ ਕਿਸਾਨ ਆਗੂਆਂ ਨੂੰ ਵੀ ਸੀ ਅਤੇ ਨਾਲ ਹੀ ਮੁਲਜ਼ਮ ਨੇ ਲੜਕੀ ਤੋਂ ਪੈਸੇ ਖੋਹ ਲਏ ਸਨ ਤਾਂ ਕਿ ਉਹ ਕਿਤੇ ਜਾ ਨਾ ਸਕੇ।