ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਪੰਜਾਬ ਸਰਕਾਰ ਦੀ ਐਸਆਈਟੀ ਵੱਲੋਂ ਸੰਮਨ ਕੀਤੇ ਜਾਣ 'ਤੇ ਸੋਮਵਾਰ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਮੋਹਾਲੀ ਦੇ ਮਟੌਰ ਥਾਣੇ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਪੇਸ਼ ਹੋਏ। 11:13 ਮਿੰਟ 'ਤੇ ਥਾਣੇ ਪੁੱਜੇ ਸਾਬਕਾ ਡੀਜੀਪੀ ਤੋਂ ਐਸਆਈਟੀ ਨੇ ਮਾਮਲੇ ਵਿੱਚ ਦੋ ਘੰਟੇ ਪੁੱਛਗਿੱਛ ਕੀਤੀ ਗਈ।
ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਅਤੇ ਕਤਲ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਸੰਮਨ ਕਰਕੇ ਐਸਆਈਟੀ ਨੇ ਪਿਛਲੀ ਵਾਰੀ ਸੰਮਨ ਕੀਤੇ ਸਨ। ਸੈਣੀ ਤੋਂ ਪੁੱਛਗਿੱਛ ਲਈ ਐਸਆਈਟੀ ਨੇ 300 ਸਵਾਲਾਂ ਦੀ ਲੜੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਕਈ ਸਵਾਲ ਰਹਿ ਗਏ ਸਨ।
ਬਲਵੰਤ ਸਿੰਘ ਮੁਲਤਾਨੀ ਕੇਸ: ਐਸਆਈਟੀ ਨੇ ਸੈਣੀ ਤੋਂ ਦੋ ਘੰਟੇ ਕੀਤੀ ਪੁੱਛਗਿੱਛ ਸੋਮਵਾਰ ਨੂੰ ਪੁੱਛਗਿੱਛ ਉਪਰੰਤ ਜਦੋਂ ਸੁਮੇਧ ਸੈਣੀ ਤੋਂ ਮਟੌਰ ਥਾਣੇ ਦੇ ਬਾਹਰ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਉਨ੍ਹਾਂ ਕਿਹਾ ਕਿ ਉਹ ਜਵਾਬ ਜ਼ਰੂਰ ਦੇਣਗੇ, ਪਰ ਅਜੇ ਨਹੀਂ ਕਿਸੇ ਹੋਰ ਦਿਨ। ਉਹ ਸਮਾਂ ਆਉਣ 'ਤੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਜਿੰਨੇ ਵੀ ਉਨ੍ਹਾਂ ਉਪਰ ਦੋਸ਼ ਲੱਗੇ ਹਨ, ਉਨ੍ਹਾਂ ਸਾਰਿਆਂ ਦਾ ਮੀਡੀਆਂ ਅੱਗੇ ਜਵਾਬ ਦੇਣਗੇ।
ਇੱਕ ਪਾਸੇ ਜਿਥੇ ਸਾਬਕਾ ਡੀਜੀਪੀ ਸੈਣੀ ਨੂੰ ਪੁੱਛਗਿੱਛ ਲਈ ਐਸਆਈਟੀ ਵੱਲੋਂ ਸੱਦਿਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਵੀ ਮਾਮਲੇ ਚੱਲ ਰਹੇ ਹਨ। ਕੋਰਟ ਵਿੱਚ ਛੁੱਟੀਆਂ ਦੇ ਚਲਦੇ ਸੁਣਵਾਈ ਨਹੀਂ ਹੋ ਸਕੀਆਂ ਸਨ ਪਰ ਹੁਣ ਵੇਖਣਾ ਹੋਵੇਗਾ ਕਿ ਹੁਣ ਸੈਣੀ ਨੂੰ ਦੋਵੇਂ ਅਦਾਲਤਾਂ ਵਿੱਚ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ?