ਗੁਰਦਾਸਪੁਰ: ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਵਿੰਨ੍ਹੇ ਹਨ। ਬਾਜਵਾ ਨੇ ਚਿੱਠੀ ਲਿਖ ਕ੍ਰਿਸ਼ਚੀਅਨ ਕਾਲਜ ਅੰਦਰ ਚਲਾਏ ਜਾ ਰਹੇ ਰੋਡ ਪ੍ਰਾਜੈਕਟ 'ਤੇ ਸਵਾਲ ਚੁੱਕੇ ਹਨ।
ਬਾਜਵਾ ਨੇ ਮੁੜ ਚਿੱਠੀ ਲਿਖ ਕੈਪਟਨ 'ਤੇ ਸਾਧਿਆ ਨਿਸ਼ਾਨਾ - ਨਾਗਰਿਕਤਾ ਸੋਧ ਕਾਨੂੰਨ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਦਾ ਪਾੜ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਬਾਜਵਾ ਨੇ ਇੱਕ ਵਾਰ ਮੁੜ ਤੋਂ ਕੈਪਟਨ 'ਤੇ ਸਵਾਲ ਚੁੱਕੇ ਹਨ।
ਬਾਜਵਾ ਤੇ ਮੁੱਖ ਮੰਤਰੀ ਵਿਚਾਲੇ ਦਾ ਪਾੜ ਹੋਰ ਡੁੱ
ਬਾਜਵਾ ਦੀ ਇਸ ਚਿੱਠੀ ਸਦਕਾ ਕੈਪਟਨ ਤੇ ਉਨ੍ਹਾਂ ਵਿਚਾਲੇ ਦਾ ਪਾੜ ਹੋਰ ਡੁੰਘਾ ਹੋ ਗਿਆ ਹੈ। ਬਾਜਵਾ ਨੇ ਚਿੱਠੀ 'ਚ ਲਿਖਿਆ ਕਿ ਇੱਕ ਪਾਸੇ ਕੈਪਟਨ ਸਰਕਾਰ ਘੱਟ ਗਿਣਤੀਆਂ ਦੀ ਰਾਖ਼ੀ ਲਈ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀ ਹੈ ਤੇ ਦੂਜੇ ਪਾਸੇ ਘੱਟ ਗਿਣਤੀ ਨਾਲ ਸਬੰਧਤ ਕਾਲਜ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਰਕਾਰ ਦੀ ਕਥਨੀ ਤੇ ਕਰਨੀ ਵਿੱਚ ਕਿੰਨਾ ਫਰਕ ਹੈ। ਜ਼ਿਕਰਯੋਗ ਹੈ ਕਿ ਬਾਜਵਾ ਨੇ ਇਸ ਤੋਂ ਪਹਿਲਾਂ ਵੀ ਚਿੱਠੀ ਲਿਖ ਕੇ ਮੁੱਖ ਮੰਤਰੀ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕੇ ਸਨ।
Last Updated : Jan 28, 2020, 8:47 PM IST