ਚੰਡੀਗੜ੍ਹ : ਚੰਡੀਗੜ੍ਹ ਸੈਕਟਰ 39 ਵਿਖੇ ਪਹੁੰਚੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਵਾਰਤਾ ਕਰ ਜਿਥੇ ਕਾਂਗਰਸ ਸਰਕਾਰ ਉਪਰ ਪਰਿਵਾਰਵਾਦ ਅਤੇ ਭਤੀਜਾਵਾਦ ਦੀ ਖੇਡੀ ਜਾ ਰਹੀ ਸਿਆਸਤ ਨੂੰ ਲੈ ਕੇ ਨਿਸ਼ਾਨੇ ਸਾਧੇ ਤਾਂ ਉੱਥੇ ਹੀ ਅਕਾਲੀ ਦਲ ਨੂੰ ਵੀ ਆੜੇ ਹੱਥੀਂ ਲਿਆ।
ਇਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਉੱਪਰ ਪਲਟਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਚੋਰਾਂ ਦੀ ਪਾਰਟੀ ਹੈ। ਹੁਣ ਉਹ ਸ਼ੋਰ ਮਚਾ ਰਹੇ ਹਨ ਅਤੇ 2022 ਵਿੱਚ ਅਕਾਲੀ ਦਲ ਦਾ ਜ਼ਮੀਨੀ ਪੱਧਰ 'ਤੇ ਭੋਗ ਪੈ ਜਾਵੇਗਾ।
'ਸੁਰਖੀਆਂ 'ਚ ਬਣੇ ਰਹਿਣ ਲਈ ਅਕਾਲੀ ਦਲ ਦੇ ਡਰਾਮੇ' ਅਕਾਲੀ ਦਲ ਵੱਲੋਂ ਐਸ.ਆਈ.ਟੀ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਐਫ.ਆਈ.ਆਰ ਦਰਜ ਕਰਾਉਣ ਦੀ ਗੱਲ ਕਹੀ ਗਈ ਹੈ। ਜਿਸਦੇ ਪਲਟਵਾਰ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਸਿਰਫ ਮੀਡੀਆ ਦੀਆਂ ਸੁਰਖੀਆਂ 'ਚ ਬਣੇ ਰਹਿਣ ਖਾਤਰ ਹੀ ਅਕਾਲੀ ਦਲ ਅਜਿਹੇ ਡਰਾਮੇ ਕਰ ਰਿਹਾ ਹੈ।
ਇਹ ਵੀ ਪੜ੍ਹੋ:LIVE UPDATE: ਕਿਸਾਨਾਂ ਨੂੰ ਨਹੀਂ ਹੋਣ ਦਿੱਤਾ ਚੰਡੀਗੜ੍ਹ ਦਾਖਲ, ਰਾਜਪਾਲ ਦੇ ADC ਨੇ ਸਰਹੱਦ 'ਤੇ ਆ ਕੇ ਲਿਆ ਮੰਗ ਪੱਤਰ
ਅਕਾਲੀ ਦਲ ਵੱਲੋਂ ਵਾਰ ਵਾਰ ਨਾਰਕੋ ਟੈਸਟ ਕਰਵਾਉਣ ਦੀ ਕਈ ਜਾ ਰਹੀ ਗੱਲ 'ਤੇ ਵੀ ਹਰਪਾਲ ਚੀਮਾ ਨੇ ਬਿਆਨ ਦਿੰਦਿਆਂ ਕਿਹਾ ਕਿ ਜਸਟਿਸ ਜ਼ੋਰਾ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਬਾਦਲ ਪਰਿਵਾਰ ਦਾ ਨਾਮ ਆ ਰਿਹਾ ਹੈ। ਜੇਕਰ ਬਾਦਲ ਇੰਨੇ ਹੀ ਸੱਚੇ ਸੁੱਚੇ ਲੀਡਰ ਹਨ ਤਾਂ ਉਹ ਭੱਜ ਕਿਉਂ ਰਹੇ ਹਨ ਉਹ ਆਪਣਾ ਨਾਰਕੋ ਟੈਸਟ ਖ਼ੁਦ ਕਰਵਾਉਣ।
ਸਿਆਸਤ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਆਈ.ਪੀ.ਐਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਤੇ ਉਂਗਲਾਂ ਚੁੱਕਣ ਵਾਲਿਆਂ 'ਤੇ ਨਿਸ਼ਾਨਾ ਸਾਧਿਆ ਹਰਪਾਲ ਚੀਮਾ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਕਈ ਕੇਸਾਂ ਦੀ ਜਾਂਚ ਕਰਨ ਲਈ ਸਿਰਫ਼ ਆਈ.ਪੀ.ਐਸ ਕੁੰਵਰ ਵਿਜੇ ਪ੍ਰਤਾਪ ਨੂੰ ਹੀ ਚੁਣਿਆ ਜਾਂਦਾ ਸੀ। ਲੇਕਿਨ ਅੱਜ ਗੰਧਲੀ ਸਿਆਸਤ ਨੂੰ ਸਾਫ ਕਰਨ ਦੀ ਇੱਛਾ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੁੰਵਰ ਵਿਜੇ ਪ੍ਰਤਾਪ ਉੱਪਰ ਝੂਠੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ:LIVE UPDATE: SIT ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਖਤਮ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਵੱਡੇ ਅਹੁਦਿਆਂ 'ਤੇ ਲਗਾ ਕੇ ਰੱਖਿਆ ਗਿਆ ਅਤੇ ਕੈਪਟਨ ਸਰਕਾਰ ਦੇ ਰਾਜ ਵਿੱਚ ਵੀ ਵੱਡੇ ਅਹੁਦੇ 'ਤੇ ਸਨ ਲੇਕਿਨ ਹੁਣ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ। ਜਦਕਿ ਆਪਣੇ ਰਾਜ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਇਮਾਨਦਾਰ ਅਫ਼ਸਰ ਇਹ ਸਿਆਸੀ ਲੀਡਰ ਦੱਸਦੇ ਰਹੇ ਹਨ।