ਚੰਡੀਗੜ੍ਹ:ਪੰਜਾਬ ’ਚ 2022 ਦੀਆਂ ਚੋਣਾਂ ਨੂੰ ਲੈ ਕੇਮਾਹੌਲ ਗਰਮਾਇਆ ਹੋਇਆ ਹੈ। ਇੱਕ ਪਾਸੇ ਜਿੱਥੇ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਲੋਕਾਂ ਨੂੰ 300 ਯੂਨੀਟ ਫ੍ਰੀ ਬਿਜਲੀ ਪੰਜਾਬ ਵਾਸੀਆਂ ਨੂੰ ਦਿੱਤੀ ਜਾਵੇਗੀ। ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੋਣਾਂ ਦੇ ਲਈ ਘੋਸ਼ਨਾਵਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
'ਟਰੱਕ ਯੂਨੀਅਨ ਨੂੰ ਕੀਤਾ ਜਾਵੇਗਾ ਬਹਾਲ'
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਨੇ ਸਾਲ 2018 ਚ ਟਰੱਕ ਯੂਨੀਅਨਾਂ ਬੰਦ ਕਰ ਦਿੱਤੀ ਸੀ ਜਿਸ ਕਾਰਨ ਟਰਾਂਸਪੋਰਟਰਾਂ ’ਤੇ ਕਾਫੀ ਜਿਆਦਾ ਅਸਰ ਪਿਆ ਸੀ ਇਸ ਤੋਂ ਇਲਾਵਾ ਲਾਕਡਾਉਨ ਦੇ ਵਿੱਚ ਵੀ ਟਰਾਂਸਪੋਰਟ ਰੁਕਿਆ ਹੋਇਆ ਹੈ ਪਰ ਟੈਕਸ ਵਸੂਲੇ ਜਾ ਰਹੇ ਹਨ। ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਉਹ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰੇਗੀ ਜਿਸ ਵਿੱਚ ਐੱਸਡੀਐੱਮ,ਵਪਾਰੀਆਂ ਦਾ ਨੁਮਾਇੰਦਾ ਅਤੇ ਟਰੱਕਾਂ ਦੇ ਨੁਮਾਇੰਦੇ ਨੂੰ ਸ਼ਾਮਲ ਕੀਤਾ ਜਾਵੇਗਾ। ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਟਰੱਕ ਓਪਰੇਟਰ ਹੀ ਟਰੱਕ ਯੂਨੀਅਨ ਦਾ ਪ੍ਰਧਾਨ ਹੋਵੇ।
'ਤਿੰਨ ਮੈਂਬਰੀ ਕਮੇਟੀ ਦਾ ਕੀਤਾ ਜਾਵੇਗਾ ਗਠਨ'
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਇੱਕ ਸਾਲ ਦਾ ਟੈਕਸ ਇਕੱਠੇ ਹੀ ਭਰਿਆ ਜਾਵੇਗਾ ਅਤੇ ਹਰ ਇੱਕ ਟਰੱਕ ਨੂੰ ਇੱਕ ਸਟੀਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਵੀ ਉਸ ਟਰੱਕ ਨੂੰ ਸੜ੍ਹਕ ’ਤੇ ਨਹੀਂ ਰੋਕੇਗਾ। ਨਾਲ ਹੀ ਓਵਰਲੋਡ ਦੀ ਸਮੱਸਿਆ ਦਾ ਵੀ ਸਮਾਧਾਨ ਕੱਢਿਆ ਜਾਵੇਗਾ। ਟੈਂਡਦ ਦੀ ਟਰੱਕਾਂ ਨੂੰ ਪੇਮੇਂਟ ਮਿਲੇ ਇਹ ਵੀ ਯਕੀਰੀ ਤਿੰਨ ਮੈਂਬਰੀ ਕਮੇਟੀ ਹੀ ਕਰੇਗੀ। ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਇੱਕ ਸਾਲ ਦਾ ਟਰਾਂਸਪੋਰਟ ਟੈਕਸ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਹੈ।