ਚੰਡੀਗੜ੍ਹ: ਪੰਜਾਬ ਕੈਬਨਿਟ 'ਚ ਸਰਕਾਰ ਵਲੋਂ ਐਡਵੋਕੇਟ ਜਨਰਲ ਏਪੀ ਐਸ ਦਿਓਲ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਾਅਦ ਅਡੀਸ਼ਨਲ ਏਜੀ ਮੁਕੇਸ਼ ਬੇਰੀ ਵਲੋਂ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ 'ਚ ਉਨ੍ਹਾਂ ਏਪੀ ਐਸ ਦਿਓਲ ਦਾ ਅਸਤੀਫ਼ਾ ਮਨਜ਼ੂਰ ਕਰਨ ਦੇ ਵਿਰੁੱਧ ਆਪਣਾ ਅਸਤੀਫ਼ਾ ਦੇਣ ਦੀ ਗੱਲ ਆਖੀ ਹੈ।
ਅਡੀਸ਼ਨਲ AG ਦੇ ਅਸਤੀਫ਼ੇ 'ਤੇ ਮਨੀਸ਼ ਤਿਵਾੜੀ ਦੀ ਸਰਕਾਰ ਨੂੰ ਸਲਾਹ, ਕਿਹਾ... ਉਨ੍ਹਾਂ ਨਾਲ ਹੀ ਲਿਖਿਆ ਕਿ ਪਿਛਲੇ 27 ਸਾਲਾਂ ਤੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਬਾਰ ਕਾਊਂਸਲ ਦੇ ਮੈਂਬਰ ਹਨ ਅਤੇ ਚੇਅਰਮੈਨ ਵੀ ਰਹਿ ਚੁੱਕੇ ਹਨ ਤਾਂ ਉਥੇ ਹੀ 28 ਸਾਲਾਂ ਤੋਂ ਪੰਜਾਬ ਏਜੀ ਦਫ਼ਤਰ ਦੇ ਲਾਅ ਅਫ਼ਸਰ ਵੀ ਰਹਿ ਚੁੱਕੇ ਹਨ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਵਕੀਲਾਂ ਦੇ ਮਾਣ ਅਤੇ ਰੁਤਬੇ ਨੂੰ ਠੇਸ ਨਾ ਪਹੁੰਚਾਵੇ।
ਅਡੀਸ਼ਨਲ AG ਦੇ ਅਸਤੀਫ਼ੇ 'ਤੇ ਮਨੀਸ਼ ਤਿਵਾੜੀ ਦੀ ਸਰਕਾਰ ਨੂੰ ਸਲਾਹ, ਕਿਹਾ... ਇਸ 'ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਸਰਕਾਰ ਨੂੰ ਘੇਰਦਿਆ ਕਿਹਾ ਕਿ ਐਡੀਸ਼ਨਲ ਐਡਵੋਕੇਟ ਜਨਰਲ ਮੁਕੇਸ਼ ਬੇਰੀ ਦਾ ਅਸਤੀਫਾ ਉਸ ਨਰਾਜ਼ਗੀ ਨੂੰ ਬਿਆਨ ਕਰਦਾ ਹੈ ਜੋ ਦੇਸ਼ ਭਰ ਦੇ ਬਹੁਤ ਸਾਰੇ ਵਕੀਲ ਸਿਆਸੀ ਵਰਗ ਦੇ ਕੁਝ ਮੈਂਬਰਾਂ ਦੁਆਰਾ ਸੰਵਿਧਾਨਕ ਦਫਤਰਾਂ ਦੀ ਵਾਰ-ਵਾਰ ਕੀਤੀ ਜਾ ਰਹੀ ਉਲੰਘਣਾ ਨੂੰ ਮਹਿਸੂਸ ਕਰਦੇ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਗਾਹਕਾਂ ਦੀ ਉਨ੍ਹਾਂ ਪੈਰਵੀ ਕੀਤੀ ਹੈ ਉਨ੍ਹਾਂ ਦੇ ਅਧਾਰ 'ਤੇ ਵਕੀਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਨੋਨੀ ਮਾਨ ਹਮਲਾ ਮਾਮਲਾ: ਕਿਸਾਨਾਂ ਨੇ ਲਗਾਏ ਅਕਾਲੀ ਦਲ 'ਤੇ ਵੱਡੇ ਇਲਜਾਮ
ਮਨੀਸ਼ ਤਿਵਾੜੀ ਨੇ ਲਿਖਿਆ ਕਿ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦੋਸ਼ ਨਹੀਂ ਦਿੰਦੇ ਜੋ ਕੇ ਉਦਾਰ ਅਤੇ ਰਾਜਨੇਤਾ ਦੀ ਤਰ੍ਹਾਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਪੰਜਾਬ ਦੀ ਹਰ ਤਹਿਸੀਲ ਵਿੱਚ ਵਕੀਲ ਵੀ ਬਹੁਤ ਮਹੱਤਵਪੂਰਨ ਰਾਏ ਬਣਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਬਾਰ ਐਸੋਸੀਏਸ਼ਨ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਹੋਵੇਗੀ।
ਅਡੀਸ਼ਨਲ AG ਦੇ ਅਸਤੀਫ਼ੇ 'ਤੇ ਮਨੀਸ਼ ਤਿਵਾੜੀ ਦੀ ਸਰਕਾਰ ਨੂੰ ਸਲਾਹ, ਕਿਹਾ... ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਸੰਵਿਧਾਨ 'ਚ ਫੰਕਸ਼ਨਰੀ ਦਾ ਰਾਜਨੀਤਿਕਰਨ ਕਰਦੇ ਹਨ ਅਤੇ ਸਾਫਟ ਟਾਰਗੇਟ ਸੋਚਦੇ ਹਨ, ਉਨ੍ਹਾਂ ਨੂੰ ਰਾਜਨੀਤੀ ਕਰਨ ਲਈ ਕੋਈ ਹੋਰ ਮੁੱਦਾ ਮਿਲ ਜਾਵੇ। ਉਨ੍ਹਾਂ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਜੋ ਵੀ ਨਵਾਂ ਐਡਵੋਕੇਟ ਜਨਰਲ ਬਣੇ ਉਹ ਬਰਗਾੜੀ ਦੇ ਦੋਸ਼ੀਆਂ, ਨਸ਼ਾ, ਰੇਤ ਅਤੇ ਟ੍ਰਾਂਸਪੋਰਟ ਮਾਫ਼ੀਆ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਵੇ।
ਅਡੀਸ਼ਨਲ AG ਦੇ ਅਸਤੀਫ਼ੇ 'ਤੇ ਮਨੀਸ਼ ਤਿਵਾੜੀ ਦੀ ਸਰਕਾਰ ਨੂੰ ਸਲਾਹ, ਕਿਹਾ... ਮਨੀਸ਼ ਤਿਵਾੜੀ ਨੇ ਨਾਲ ਹੀ ਟਵੀਟ ਕਰਦਿਆਂ ਕਿਹਾ ਕਿ ਮੇਰੀਆਂ ਕਾਨੂੰਨੀ ਸੇਵਾਵਾਂ ਹੁਣ ਵੀ ਤਿਆਰ ਹਨ, ਜਿਥੇ ਦੋਸ਼ੀਆਂ ਨੂੰ ਸਜਾ ਕਰਵਾ ਕੇ ਜਲਦੀ ਇਨਸਾਫ਼ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਕਦੇ ਵੀ ਕਿਤੇ ਵੀ ਮੇਰੀਆਂ ਕਾਨੂੰਨੀ ਸੇਵਾਵਾਂ ਲਈ ਯਾਦ ਕਰ ਸਕਦੇ ਹਨ।
ਇਹ ਵੀ ਪੜ੍ਹੋ :ਪਦਮ ਸਨਮਾਨ ਮਿਲਣ ਤੋਂ ਬਾਅਦ ਹਰਿਆਣਾ ਸਰਕਾਰ ਖਿਲਾਫ਼ ਧਰਨੇ 'ਤੇ ਬੈਠੇ ਗੂੰਗਾ ਪਹਿਲਵਾਨ