ਪੰਜਾਬ

punjab

ETV Bharat / city

ਸੂਏ ਚੋਂ ਮਿਲੀ ਅਣਪਛਾਤੇ ਬੱਚੇ ਦੀ ਲਾਸ਼ - punjab news

ਬਠਿੰਡਾ ਦੇ ਪਿੰਡ ਬੱਲੂਆਣਾ ਵਿਖੇ ਇੱਕ ਸੂਏ ਤੋਂ ਇੱਕ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ। ਪੁਲਿਸ ਬੱਚੇ ਦੀ ਸਨਾਖ਼ਤ ਕਰਨ ਵਿੱਚ ਜੁਟ ਗਈ ਹੈ।

ਅਣਭੋਲ ਉਮਰ ਦੀ ਮੌਤ ਦਾ ਮਾਮਲਾ

By

Published : Jul 12, 2019, 6:18 PM IST

ਬਠਿੰਡਾ : ਪਿੰਡ ਬੱਲੂਆਣਾ ਦੇ ਇੱਕ ਸੂਏ ਤੋਂ ਇੱਕ ਅਣਪਛਾਤੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ ਜਿਸ ਦੀ ਸਨਾਖ਼ਤ ਲਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਣਭੋਲ ਉਮਰ ਦੀ ਮੌਤ ਦਾ ਮਾਮਲਾ

ਸਹਾਰਾ ਜਨ ਸੇਵਾ ਦੇ ਵਰਕਰ ਜੱਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਏ ਵਿੱਚ ਇੱਕ ਬੱਚੇ ਦੀ ਲਾਸ਼ ਵੇਖੇ ਜਾਣ ਦੀ ਸੂਚਨਾ ਮਿਲੀ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਦੇ ਪਹੁੰਚਣ ਤੋਂ ਬਾਅਦ ਮਦਦ ਨਾਲ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਬੱਚੇ ਦੀ ਉਮਰ ਲਗਭਗ 1ਸਾਲ ਹੈ ਜਿਸ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ।

ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੱਚੇ ਦੀ ਲਾਸ਼ ਨੂੰ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।

ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੱਚੇ ਖੇਡਦਾ-ਖੇਡਦਾ ਸੂਏ ਵਿੱਚ ਜਾ ਡਿੱਗਿਆ ਜਾਂ ਫਿਰ ਕਿਸੇ ਨੇ ਉਸ ਨੂੰ ਸੂਏ ਵਿੱਚ ਸੁੱਟਿਆ ਹੈ।

ABOUT THE AUTHOR

...view details