ਪੰਜਾਬ

punjab

Black Fungus ਨੇ ਬਠਿੰਡਾ 'ਚ ਪਸਾਰੇ ਪੈਰ, ਸੱਤ ਵਿਅਕਤੀਆਂ ਦੀ ਮੌਤ

By

Published : Jun 6, 2021, 11:49 AM IST

ਨੋਡਲ ਆਫਿਸ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 64 ਮਰੀਜ਼ਾਂ 'ਚ ਬਲੈਕ ਫੰਗਸ (Black Fungus )ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਹੁਣ ਤੱਕ ਕਰੀਬ 6 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਵੀ ਇਸ ਬਿਮਾਰੀ ਨਾਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਵੀ ਇੱਕ ਵਿਅਕਤੀ ਦੀ ਮੌਤ ਬਲੈਕ ਫੰਗਸ (Black Fungus) ਦੇ ਕਾਰਨ ਹੋਈ ਹੈ।

ਬਲੈਕ ਫੰਗਸ ਨੇ ਬਠਿੰਡਾ 'ਚ ਪਸਾਰੇ ਪੈਰ, ਸੱਤ ਵਿਅਕਤੀਆਂ ਦੀ ਮੌਤ
ਬਲੈਕ ਫੰਗਸ ਨੇ ਬਠਿੰਡਾ 'ਚ ਪਸਾਰੇ ਪੈਰ, ਸੱਤ ਵਿਅਕਤੀਆਂ ਦੀ ਮੌਤ

ਬਠਿੰਡਾ: ਬਠਿੰਡਾ 'ਚ ਹੁਣ ਕੋਰੋਨਾ ਮਰੀਜ਼ਾਂ (Corona patients) ਦਾ ਗ੍ਰਾਫ ਡਿੱਗਦਾ ਜਾ ਰਿਹਾ ਹੈ, ਪਰ ਬਲੈਕ ਫੰਗਸ (Black Fungus) ਦੇ ਮਰੀਜ਼ ਜ਼ਰੂਰ ਵੱਧਣ ਲੱਗ ਪਏ ਹਨ। ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ, ਉਥੇ ਸਿਹਤ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਬਲੈਕ ਫੰਗਸ (Black Fungus) ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਕਿ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ। ਬਠਿੰਡਾ 'ਚ 41 ਹਜ਼ਾਰ ਤੋਂ ਜ਼ਿਆਦਾ ਮਰੀਜ਼ ਹੁਣ ਤੱਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ 890 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਬਲੈਕ ਫੰਗਸ ਤੋਂ ਪੀੜ੍ਹਤ ਮਰੀਜ਼ ਸਾਹਮਣੇ ਆ ਰਹੇ ਹਨ।

ਇਸ ਸਬੰਧੀ ਨੋਡਲ ਆਫਿਸ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 64 ਮਰੀਜ਼ਾਂ 'ਚ ਬਲੈਕ ਫੰਗਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਹੁਣ ਤੱਕ ਕਰੀਬ 6 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਵੀ ਇਸ ਬਿਮਾਰੀ ਨਾਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਵੀ ਇੱਕ ਵਿਅਕਤੀ ਦੀ ਮੌਤ ਬਲੈਕ ਫੰਗਸ ਦੇ ਕਾਰਨ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀ ਟੀਮ ਹਰ ਬਲਾਕ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾ ਰਹੀ ਹੈ।

ਬਲੈਕ ਫੰਗਸ ਨੇ ਬਠਿੰਡਾ 'ਚ ਪਸਾਰੇ ਪੈਰ, ਸੱਤ ਵਿਅਕਤੀਆਂ ਦੀ ਮੌਤ

ਡਾ. ਯਾਦਵਿੰਦਰ ਨੇ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਸਾਵਧਾਨੀਆਂ ਵਰਤਣਾ ਕਾਫ਼ੀ ਜ਼ਰੂਰੀ ਹੈ । ਉਨ੍ਹਾਂ ਦੱਸਿਆ ਹੈ ਕਿ ਜਿਸ ਮਰੀਜ਼ ਨੂੰ ਕੋਈ ਹੋਰ ਬਿਮਾਰੀ ਹੁੰਦੀ ਹੈ ਤਾਂ ਉਹ ਬਲੈਕ ਫੰਗਸ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਇਸ ਦੇ ਨਾਲ ਹੀ ਬਠਿੰਡਾ ਦੇ ਏਮਜ਼ ਅਤੇ ਆਦੇਸ਼ ਮੈਡੀਕਲ ਕਾਲਜ ਵਿਚ ਬਲੈਕ ਫੰਗਸ ਦੇ ਮਰੀਜ਼ ਇਲਾਜ ਦੀ ਸੁਵਿਧਾ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ ।

ਇਹ ਵੀ ਪੜ੍ਹੋ:Milkha Singh:ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ:ਡਾ.ਜਗਤ ਰਾਮ

ABOUT THE AUTHOR

...view details