ਅੰਮ੍ਰਿਤਸਰ:ਜ਼ਿਲ੍ਹੇ ਵਿੱਚ ਘਨੁਪੁਰ ਕਾਲੇ ਵਿੱਚ ਮੰਦਰ ਸ਼੍ਰੀ ਰਾਮ ਬਾਲਾ ਜੀ ਧਾਮ ਦੇ ਪ੍ਰਬੰਧਕਾਂ ਵਿੱਚ ਉਸ ਸਮੇਂ ਖਲਬਲੀ ਮੱਚ ਗਈ ਜਦੋਂ ਮੰਦਰ ਦੀ ਗੋਲਕ ਖੋਲ੍ਹਣ ’ਤੇ ਉਸ ਵਿੱਚੋਂ ਇੱਕ ਪਾਕਿਸਤਾਨੀ ਸੋ ਰੁਪਏ ਦਾ ਨੋਟ ਬਰਾਮਦ ਹੋਇਆ। ਜਿਸ ਤੋਂ ਬਾਅਦ ਮੰਦਰ ਦੇ ਪ੍ਰਬੰਧਕਾਂ ਵਿੱਚ ਹੜਕੰਪ ਮਚ ਗਿਆ।
ਸਭ ਤੋਂ ਜਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਪਾਕਿਸਤਾਨੀ ਨੋਟ ਦੇ ਉੱਪਰ ਮੰਦਰ ਦੇ ਮੁੱਖ ਸੇਵਾਦਾਰ ਅਸ਼ਨੀਲ ਜੀ ਮਹਾਰਾਜ ਨੂੰ ਜਾਨ ਤੋਂ ਮਾਰਨ ਦੀ ਧਮਕੀ ਲਿਖੀ ਹੋਈ ਮਿਲੀ ਜਿਸ ਵਿੱਚ ਲਿਖਿਆ ਕਿ ਬਾਬਾ ਅਸ਼ਨੀਲ ਤੂੰ ਬੜੀ ਮਾਇਆ ਜੋੜੀ ਹੈ ਤੇ ਸਾਨੂੰ ਮਾਇਆ ਦੀ ਬੜੀ ਲੋੜ ਹੈ। ਤੈਨੂੰ ਮੰਦਿਰ ਵਿੱਚ ਕਿਸੇ ਨੇ ਬਚਾਉਣ ਨਹੀਂ ਆਉਣਾ। ਤੈਨੂੰ ਜਲਦੀ ਪਤਾ ਲੱਗ ਜਾਵੇਗਾ ਤੂੰ ਪੰਜ ਲੱਖ ਰੁਪਏ ਦੀ ਮਾਇਆ ਤਿਆਰ ਰੱਖ।