ਅੰਮ੍ਰਿਤਸਰ:ਸ਼ਹਿਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਇੱਕ ਨਿੱਜੀ ਰੈਸਟੋਰੈਂਟ ਦੇ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਰੈਸਟੋਰੈਂਟ ਦੇ ਅੰਦਰ ਖਾਣਾ ਬਣਾਉਣ ਵਾਲੀਆਂ ਚੀਜਾਂ ਦੇ ਸੈਂਪਲ ਲਏ ਗਏ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਣਾ ਬਣਾਉਣ ਵਾਲੀ ਰਸੋਈ ਘਰ ਵਿੱਚ ਕਈ ਖਾਮੀਆਂ ਨਜ਼ਰ ਆਈਆਂ ਹਨ ਜਿਸ ਦੇ ਸਬੰਧ ਵਿੱਚ ਰੈਸਟੋਰੈਂਟ ਦੇ ਅਧਿਕਾਰੀਆਂ ਨੂੰ ਨੋਟਿਸ ਭੇਜ ਦਿੱਤਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਅਸਿਸਟੈਂਟ ਫੂਡ ਸਪਲਾਈ ਅਧਿਕਾਰੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸਾਨੂੰ ਕਾਫੀ ਸ਼ਿਕਾਇਤਾਂ ਮਿਲੀਆਂ ਸਨ ਕਿ ਰਣਜੀਤ ਐਵੀਨਿਊ ਇਲਾਕੇ ਵਿੱਚ ਇੱਕ ਨਿੱਜੀ ਰੈਸਟੋਰੈਂਟ ਵਿਚ ਘਟੀਆ ਕਿਸਮ ਦਾ ਖਾਣਾ ਗਾਹਕਾਂ ਨੂੰ ਵਰਤਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਉਨ੍ਹਾਂ ਵੱਲੋਂ ਇਸ ਥਾਂ ’ਤੇ ਛਾਪੇਮਾਰੀ ਕੀਤੀ ਗਈ। ਨਾਲ ਹੀ ਰੈਸਟੋਰੈਂਟ ਦੇ ਅੰਦਰ ਖਾਣਾ ਬਣਾਉਣ ਵਾਲੀ ਰਸੋਈ ਘਰ ਦੀ ਵੀ ਜਾਂਚ ਕੀਤੀ ਗਈ।
ਨਿੱਜੀ ਰੈਸਟੋਰੈਂਟ ਵਿਚ ਸਿਹਤ ਵਿਭਾਗ ਵੱਲੋਂ ਛਾਪਾ ਇਸ ਤੋਂ ਇਲਾਵਾ ਉਨ੍ਹਾਂ ਨੇ ਉਥੋਂ ਦੇ ਖਾਣ ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ ਗਏ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਉਨ੍ਹਾਂ ਵੱਲੋਂ ਇਕ 14 ਦਿਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸੈਂਪਲ ਖਰਡ਼ ਲੈਬਾਰਟਰੀ ਵਿਚ ਭਿੱਜ ਰਿਹਾ ਤੇ ਜੋ ਵੀ ਸੈਂਪਲਾਂ ਰਿਪੋਰਟ ਆਵੇਗੀ ਉਸ ਰਿਪੋਰਟ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਰੈਸਟੋਰੈਂਟ ਦੀ ਰਸੋਈ ਘਰ ਵਿੱਚੋਂ ਪਨੀਰ ਦੇ ਤੇ ਸੋਸ ਦੇ ਸੈਂਪਲ ਭਰੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਟੀਮ ਰੈਸਟੋਰੈਂਟ ਦੀ ਰਸੋਈ ਵਿੱਚ ਗਈ ਤਾਂ ਉੱਥੇ ਗੰਦਗੀ ਵੀ ਕਾਫੀ ਦੇਖੀ ਗਈ ਅਤੇ ਘਟੀਆ ਕਿਸਮ ਦੇ ਪਦਾਰਥ ਵੀ ਪਾਏ ਗਏ। ਜੇਕਰ ਇਹ ਰੈਸਟੋਰੈਂਟ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਸੁਧਾਰ ਨਹੀਂ ਕਰਨਗੇ ਤਾਂ ਇਹ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ:ਰਾਮ ਰਹੀਮ ਨੂੰ ਫਿਰ ਮਿਲ ਸਕਦੀ ਹੈ ਪੈਰੋਲ, ਜੇਲ੍ਹ ਮੰਤਰੀ ਨੇ ਕਮਿਸ਼ਨਰ ਤੋਂ ਮੰਗੀ ਰਿਪੋਰਟ