ਚੰਡੀਗੜ੍ਹ: ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ (Sports Minister Anurag Thakur ) ਨੇ ਦੇਸ਼ ਭਰ ਵਿੱਚ ਇੰਡੀਆ ਫਰੀਡਮ ਰਨ 2.0 ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਦੇਸ਼ ਭਰ ਵਿੱਚ ਜਵਾਨ ਦੌੜ ਲਗਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਬੀਐਸਐਫ, ਸੀਆਈਐਸਐਫ, ਸੀਆਰਪੀਐਫ, ਰੇਲਵੇ, ਐਨਵਾਈਕੇਐਸ, ਆਈਟੀਬੀਪੀ, ਐਨਐਸਜੀ, ਐਸਐਸਬੀ ਵਰਗੀਆਂ ਸੰਸਥਾਵਾਂ ਦੇ ਮੈਂਬਰ ਹਿੱਸਾ ਲੈ ਰਹੇ ਹਨ।
ਇਹ ਵੀ ਪੜੋ: ਓਮ ਪ੍ਰਕਾਸ਼ ਚੌਟਾਲਾ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ
ਉਥੇ ਹੀ ਫਿਟ ਇੰਡੀਆ ਫਰੀਡਮ ਰਨ 2.0 ਨੂੰ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਬੀਐਸਐਫ (ਸੀਮਾ ਸੁਰੱਖਿਆ ਬਲ) ਦੇ ਜਵਾਨ ਦੌੜ ਵਿੱਚ ਹਿੱਸਾ ਲੈ ਰਹੇ ਹਨ।
ਫਿਟ ਇੰਡੀਆ ਫਰੀਡਮ ਰਨ 2.0 ਨੂੰ ਅਟਾਰੀ-ਵਾਹਗਾ ਸਰਹੱਦ ਤੋਂ ਕੀਤਾ ਰਵਾਨਾ ਇਸ ਪ੍ਰੋਗਰਾਮ ਤਹਿਤ 2 ਅਕਤੂਬਰ 2021 ਤੱਕ ਹਰ ਹਫ਼ਤੇ 75 ਜ਼ਿਲ੍ਹਿਆਂ ’ਚ ਹਰੇਕ ਜ਼ਿਲ੍ਹੇ ਦੇ ਪਿੰਡਾਂ ਵਿੱਚ 75 ਪ੍ਰੋਗਰਾਮ ਕੀਤੇ ਜਾਣਗੇ।
ਇਹ ਵੀ ਪੜੋ: ਸੰਸਦ ਵਿੱਚ ਹੰਗਾਮਾ: ਚਿੱਠੀ ਵਿੱਚ ਛਲਕਿਆ ਮਾਰਸ਼ਲਾਂ ਦਾ ਦਰਦ, ਸਾਂਸਦ ਨੇ ਗਲਾ ਘੋਟਣ ਦੀ ਕੀਤੀ ਕੋਸ਼ਿਸ਼