ਪੰਜਾਬ

punjab

ਅੰਮ੍ਰਿਤਸਰ ਵਿਖੇ ਨਾਵਲਟੀ ਹੁੰਡਾਈ ਸ਼ੋਅਰੂਮ ਦੇ ਬਾਹਰ ਕਿਸਾਨ ਜਥੇਬੰਦੀਆਂ ਲਾਇਆ ਧਰਨਾ

By

Published : May 14, 2022, 12:41 PM IST

ਅੱਜ ਨਾਵਲਟੀ ਹੁੰਡਈ ਵੱਲੋਂ ਐਕਸ਼ੀਡੈਟ ਕਾਰ ਦੇ ਅਸਟੀਮੈਟ ਚਾਰਜ਼ ਹੋਣ ਸਾਰੇ ਪਾਸੇ ਕਿਸਾਨਾਂ ਦਾ ਸੋਸ਼ਣ ਹੀ ਹੁੰਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਪਹੁੰਚੇ ਕਿਸਾਨ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਬੀਤੇ ਤਿੰਨ ਦਿਨ ਪਹਿਲਾਂ ਸਾਡੀ ਇੱਕ ਕਾਰ ਐਕਸ਼ੀਡੈਟ ਹੋਈ ਸੀ, ਜਿਸਨੂੰ ਰਿਪੇਅਰ ਕਰਵਾਉਣ ਨੂੰ ਲੈ ਕੇ ਨਾਵਲਟੀ ਹੁੰਡਈ ਵੱਲੋਂ ਸਾਨੂੰ 6 ਲੱਖ ਰੁਪਏ ਦਾ ਅਸਟੀਮੈਟ ਦਿੱਤਾ ਗਿਆ ਸੀ ਪਰ ਜਦੋਂ ਅਸੀ ਬਾਹਰੋਂ ਪਤਾ ਕੀਤਾ ਤਾਂ ਉਹੀ ਕੰਮ ਘੱਟ ਖਰਚੇ ਵਿੱਚ ਹੀ ਰਿਹਾ ਸੀ...

Farmers Organizing Dharna Outside Novelty Hyundai Showroom In Amritsar
ਅੰਮ੍ਰਿਤਸਰ ਵਿਖੇ ਨਾਵਲਟੀ ਹੁੰਡਾਈ ਸ਼ੋਰੂਮ ਦੇ ਬਾਹਰ ਕਿਸਾਨ ਜਥੇਬੰਦੀਆਂ ਲਾਇਆ ਧਰਨਾ

ਅੰਮ੍ਰਿਤਸਰ:ਅੰਮ੍ਰਿਤਸਰ ਦੇ ਨਾਵਲਟੀ ਹੁੰਡਈ ਸ਼ੋਰੂਮ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਇਹ ਦੋਸ਼ ਲਾਏ ਗਏ ਹਨ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਹਮੇਸ਼ਾ ਕਿਸਾਨਾ ਦਾ ਸੋਸ਼ਣ ਹੀ ਕੀਤਾ ਜਾਂਦਾ ਹੈ।

ਅੰਮ੍ਰਿਤਸਰ ਵਿਖੇ ਨਾਵਲਟੀ ਹੁੰਡਾਈ ਸ਼ੋਰੂਮ ਦੇ ਬਾਹਰ ਕਿਸਾਨ ਜਥੇਬੰਦੀਆਂ ਲਾਇਆ ਧਰਨਾ

ਜਿਸਦੇ ਚਲਦੇ ਚਾਹੇ ਫਸਲਾਂ ਦਾ ਮਾਮਲਾ ਹੋਵੇ ਜਾਂ ਫਿਰ ਅੱਜ ਨਾਵਲਟੀ ਹੁੰਡਈ ਵੱਲੋਂ ਐਕਸ਼ੀਡੈਟ ਕਾਰ ਦੇ ਅਸਟੀਮੈਟ ਚਾਰਜ਼ ਹੋਣ ਸਾਰੇ ਪਾਸੇ ਕਿਸਾਨਾਂ ਦਾ ਸੋਸ਼ਣ ਹੀ ਹੁੰਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਪਹੁੰਚੇ ਕਿਸਾਨ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਬੀਤੇ ਤਿੰਨ ਦਿਨ ਪਹਿਲਾਂ ਸਾਡੀ ਇੱਕ ਕਾਰ ਐਕਸ਼ੀਡੈਟ ਹੋਈ ਸੀ, ਜਿਸਨੂੰ ਰਿਪੇਅਰ ਕਰਵਾਉਣ ਨੂੰ ਲੈ ਕੇ ਨਾਵਲਟੀ ਹੁੰਡਈ ਵੱਲੋਂ ਸਾਨੂੰ 6 ਲੱਖ ਰੁਪਏ ਦਾ ਅਸਟੀਮੈਟ ਦਿੱਤਾ ਗਿਆ ਸੀ ਪਰ ਜਦੋਂ ਅਸੀ ਬਾਹਰੋਂ ਪਤਾ ਕੀਤਾ ਤਾਂ ਉਹੀ ਕੰਮ ਘੱਟ ਖਰਚੇ ਵਿੱਚ ਹੀ ਰਿਹਾ ਸੀ ਅਤੇ ਅਸੀਂ ਏਜੰਸੀ ਤੋਂ ਗੱਡੀ ਵਾਪਸ ਮੰਗੀ ਤਾਂ ਉਹਨਾਂ ਵੱਲੋਂ ਤਿੰਨ ਦਿਨ ਦੀ ਪਾਰਕਿੰਗ ਅਤੇ ਅਸਟੀਮੈਟ ਚਾਰਜਜ਼ 35 ਹਜ਼ਾਰ ਦੀ ਮੰਗ ਕੀਤੀ ਜਾ ਰਹੀ ਹੈ।

ਪਾਰਕਿੰਗ ਅਤੇ ਅਸਟੀਮੈਟ ਚਾਰਜ 35 ਹਜ਼ਾਰ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਧੱਕਾ ਹੈ। ਜਿਸਦੇ ਵਿਰੋਧ ਵਿੱਚ ਅੱਜ ਅਸੀ ਅੰਮ੍ਰਿਤਸਰ ਦੇ ਨਾਵਲਟੀ ਹੁੰਡਈ ਸ਼ੋਰੂਮ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਹਾਂ ਅਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਸਾਡਾ ਧਰਨਾ ਪ੍ਰਦਰਸ਼ਨ ਜਾਰੀ ਰਹੈਗਾ। ਇਸ ਸੰਬਧੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀ ਮੌਕੇ ਉੱਤੇ ਪਹੁੰਚ ਜਾਂਚ ਸ਼ੁਰੂ ਕਰ ਕੀਤੀ ਹੈ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਪਾਰਟੀਆਂ ਦੀ ਸਹਿਮਤੀ ਨਾਲ ਇਹ ਮਸਲਾ ਹੱਲ ਹੋ ਗਿਆ ਹੈ।

ਇਹ ਵੀ ਪੜ੍ਹੋ :ਪੁਲਿਸ ਦੀ ਵੱਡੀ ਕਾਰਵਾਈ, ਨਸ਼ੇੜੀਆਂ ਨੂੰ ਰੰਗੇ ਹੱਥੀ ਕੀਤਾ ਕਾਬੂ

ABOUT THE AUTHOR

...view details