ਪੰਜਾਬ

punjab

ETV Bharat / city

ਅੰਮ੍ਰਿਤਸਰ: ਕਿਸਾਨਾਂ ਵੱਲੋਂ ਵੰਡੇ ਗਏ ਕਾਲੀ ਦੀਵਾਲੀ ਦੇ ਪੋਸਟਰ, ਕੀਤੀ ਇਹ ਅਪੀਲ - ਤਿੰਨ ਖੇਤੀਬਾੜੀ ਕਾਨੂੰਨਾਂ

ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਅਤੇ ਵੱਖ-ਵੱਖ ਇਲਾਕਿਆਂ ਚ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਸਾਲ ਦੀਵਾਲੀ ਨੂੰ ਕਾਲੀ ਦੀਵਾਲੀ ਦੇ ਰੂਪ ਚ ਮਨਾਇਆ ਜਾਵੇ। ਇਸ ਸਬੰਧੀ ਕਿਸਾਨ ਜਥੇਬੰਦੀਆਂ ਨੇ ਕਾਲੀ ਦੀਵਾਲੀ ਦੇ ਪੋਸਟਰ ਬੱਸਾਂ ’ਤੇ ਵੀ ਲਗਾ ਕੇ ਕਾਲੀ ਦੀਵਾਲੀ ਮਨਾਉਣ ਦੀ ਸ਼ੁਰੂਆਤ ਕੀਤੀ ਗਈ।

ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ
ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ

By

Published : Nov 3, 2021, 4:04 PM IST

ਅੰਮ੍ਰਿਤਸਰ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਬਾਰਡਰ ਤੇ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਉਣ ਵਾਲੇ ਤਿਉਹਾਰਾਂ ਨੂੰ ਵੀ ਕਿਸਾਨਾਂ ਵੱਲੋਂ ਸੜਕਾਂ ਤੇ ਬੈਠ ਕੇ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨਾਂ ਨੇ ਸੜਕਾਂ ਤੇ ਬੈਠ ਕੇ ਦੁਸਹਿਰਾ ਮਨਾਇਆ ਸੀ ਅਤੇ ਹੁਣ ਕਿਸਾਨਾਂ ਵੱਲੋਂ ਦੀਵਾਲੀ ਨੂੰ ਵੀ ਕਾਲੀ ਦੀਵਾਲੀ ਦੇ ਰੂਪ ਚ ਮਨਾਇਆ ਜਾਵੇਗਾ।

ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ

ਇਸੇ ਦੇ ਚੱਲਦੇਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਅਤੇ ਵੱਖ-ਵੱਖ ਇਲਾਕਿਆਂ ਚ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਸਾਲ ਦੀਵਾਲੀ ਨੂੰ ਕਾਲੀ ਦੀਵਾਲੀ ਦੇ ਰੂਪ ਚ ਮਨਾਇਆ ਜਾਵੇ। ਇਸ ਸਬੰਧੀ ਕਿਸਾਨ ਜਥੇਬੰਦੀਆਂ ਨੇ ਕਾਲੀ ਦੀਵਾਲੀ ਦੇ ਪੋਸਟਰ ਬੱਸਾਂ ’ਤੇ ਵੀ ਲਗਾ ਕੇ ਕਾਲੀ ਦੀਵਾਲੀ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਸ ਸਮੇਂ ਤੱਕ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰਦੀਆਂ ਰਹਿਣਗੀਆਂ।

ਇਸ ਦੌਰਾਨ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਵਾਰ ਦੀਵਾਲੀ ਤੇ ਜੋ ਲੋਕਾਂ ਵੱਲੋਂ ਦੀਵੇ ਜਗਾ ਕੇ ਦੀਵਾਲੀ ਮਨਾਈ ਜਾ ਰਹੀ ਹੈ। ਇੱਕ ਦੀਵਾ ਵੱਖਰਾ ਜਗਾਇਆ ਜਾਵੇ ਤਾਂ ਜੋ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸਾਨਾਂ ਇਨਸਾਫ ਨਹੀਂ ਮਿਲ ਪਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੋ ਯੂਪੀ ਦੇ ਵਿੱਚ ਅਜੈ ਮਿਸ਼ਰਾ ਵੱਲੋਂ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਅਜੇ ਮਿਸ਼ਰਾ ਅਜੇ ਵੀ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਸਰਕਾਰਾਂ ਵੱਲੋਂ ਕੋਈ ਉੱਚ ਪੱਧਰ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ।

ਇਹ ਵੀ ਪੜੋ:ਦੀਵਾਲੀ 'ਤੇ ਘਰ ਨਹੀਂ ਜਾਣਗੇ ਰਾਕੇਸ਼ ਟਿਕੈਤ, ਕਿਹਾ ਸਾਡੀ ਦੀਵਾਲੀ...

ABOUT THE AUTHOR

...view details