ਅੰਮ੍ਰਿਤਸਰ:ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਕਸਟਮ ਵਿਭਾਗ ਨੇ 6 ਕਰੋੜ 4 ਲੱਖ ਅਮਰੀਕੀ ਡਾਲਰ ਦੀ ਕਰੰਸੀ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ, ਲੱਖਾਂ ਅਮਰੀਕੀ ਡਾਲਰ ਦੁਬਈ ਦੀ ਫਲਾਈਟ ਵਿੱਚ ਫੜੇ ਗਏ ਹਨ। ਇੱਕ ਵਿਅਕਤੀ ਸ਼ਿਪਿੰਗ ਕਰਕੇ ਬੈਗ ਲੈ ਕੇ ਦੁਬਈ ਜਾ ਰਿਹਾ ਸੀ।
ਦਰਅਸਲ, ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼ ਕੀਤਾ। ਕਸਟਮ ਵਿਭਾਗ ਨੇ ਚੈਕਿੰਗ ਦੌਰਾਨ ਤਕਰੀਬਨ 8 ਲੱਖ ਅਮਰੀਕੀ ਡਾਲਰ ਜ਼ਬਤ ਕੀਤੇ, ਜਿਸ ਦੀ ਇੰਟਰਨੈਸ਼ਨਲ ਕੀਮਤ ਤਕਰੀਬਨ 6.4 ਕਰੋੜ ਰੁਪਏ ਹਨ। ਇਸ ਨੂੰ ਇਕ ਯਾਤਰੀ ਆਪਣੇ ਨਾਲ ਦੁਬਈ ਲੈ ਜਾਣ ਦੀ ਫਿਰਾਕ ਵਿੱਚ ਸੀ ਜਿਸ ਨੂੰ ਕਸਟਮ ਵਿਭਾਗ ਨੇ ਨਾਕਾਮ ਕਰ ਦਿੱਤਾ।