ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਜੰਡਿਆਲਾ ਗੁਰੂ ਸੀਟ (Jandiala Guru Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਜੰਡਿਆਲਾ ਗੁਰੂ (Jandiala Guru Assembly Constituency)
ਜੇਕਰ ਜੰਡਿਆਲਾ ਗੁਰੂ ਸੀਟ (HargobindpurAssembly Constituency) ਦੀ ਗੱਲ ਕੀਤੀ ਜਾਵੇ ਤਾਂ ਇਹ ਅਨੁਸੂਚਿਤ ਜਾਤਾਂ ਲਈ ਰਾਖਵੀਂ ਸੀਟ ਹੈ, ਜਿੱਥੇ ਹੁਣ ਇਸ ਸਮੇਂ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ (Sukhwinder Sing Danny Bandala) ਮੌਜੂਦਾ ਵਿਧਾਇਕ ਹਨ। ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸਰਦੂਲ ਸਿੰਘ ਬੰਡਾਲਾ ਪੰਜ ਵਾਰ ਇਸੇ ਸੀਟ ’ਤੇ ਚੋਣ ਲੜੇ ਤੇ ਦੋ ਵਾਰ ਵਿਧਾਇਕ ਚੁਣੇ ਗਏ ਤੇ ਬੇਅੰਤ ਸਿੰਘ ਸਰਕਾਰ ਵੇਲੇ ਐਕਸਾਈਜ਼ ਮੰਤਰੀ ਵੀ ਬਣੇ। 2012 ਵਿੱਚ ਉਹ ਚੋਣ ਹਾਰ ਗਏ ਸੀ ਤੇ 2017 ਵਿੱਚ ਡੈਣੀ ਨੂੰ ਟਿਕਟ ਟਿਕਟ ਮਿਲੀ ਤੇ ਉਨ੍ਹਾਂ ਜਿੱਤ ਹਾਸਲ ਕੀਤੀ। ਹੁਣ ਵੇਖਣਾ ਇਹ ਹੋਵੇਗਾ ਕਿ ਉਥੋਂ ਕਾਂਗਰਸ ਲਈ ਉਮੀਦਵਾਰ ਦੁਹਰਾਉਣਾ ਕਿੰਨਾ ਲਾਹੇਵੰਦ ਹੋਵੇਗਾ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਜੰਡਿਆਲਾ ਗੁਰੂ ਸੀਟ (Jandiala Guru Assembly Constituency) ’ਤੇ 74.23 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ (Sukhwinder Singh Danny) ਵਿਧਾਇਕ ਚੁਣੇ ਗਏ ਸੀ। ਸੁਖਵਿੰਦਰ ਸਿੰਘ ਡੈਨੀ ਨੇ ਉਸ ਸਮੇਂ ਦੀ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਦਲਬੀਰ ਸਿੰਘ (Dalbir Singh) ਨੂੰ ਹਰਾਇਆ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਨੂੰ 53042 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ ਭਾਜਪਾ ਦੇ ਗਠਜੋੜ ਦੇ ਉਮੀਦਵਾਰ ਦਲਬੀਰ ਸਿੰਘ ਨੂੰ 34620 ਵੋਟਾਂ ਤੇ ਤੀਜੇ ਨੰਬਰ 'ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਈਟੀਓ ਨੂੰ 33912 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 42.5ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਅਕਾਲੀ ਭਾਜਪਾ ਗਠਜੋੜ ਦਾ 27.74 ਫੀਸਦ ਵੋਟ ਸ਼ੇਅਰ ਤੇ ਆਮ ਆਦਮੀ ਪਾਰਟੀ ਦਾ 27.17 ਵੋਟ ਸ਼ੇਅਰ ਰਿਹਾ ਸੀ।