ਅੰਮ੍ਰਿਤਸਰ: ਗੁਰੂ ਕੀ ਵਡਾਲੀ ਨੇੜ੍ਹੇ ਸਥਿਤ ਇੱਕ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰ ਘਰ ਤੋਂ ਢਾਈ ਲੱਖ ਦੀ ਨਕਦੀ, 7 ਤੋਲੇ ਸੋਨਾ ਲੈ ਕੇ ਰਫੂਚੱਕਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਜਦ ਇਹ ਘਟਨਾ ਵਾਪਰੀ ਘਰ 'ਚ ਕੋਈ ਨਹੀਂ ਸੀ, ਜਿਸ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੇ ਮਾਲਕ ਜਦ ਸ਼ਾਮ ਨੂੰ ਘਰ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿਨ-ਦਿਹਾੜੇ ਢਾਈ ਲੱਖ ਦੀ ਨਕਦੀ ਤੇ 7 ਤੋਲੇ ਸੋਨਾ ਲੈ ਕੇ ਰਫੂਚੱਕਰ ਹੋਏ ਚੋਰ - robbery in Amritsar
ਅੰਮ੍ਰਿਤਸਰ 'ਚ ਦਿਨ-ਦਿਹਾੜੇ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ। ਮਕਾਨ ਮਾਲਕ ਦੀ ਗ਼ੈਰ-ਹਾਜ਼ਰੀ 'ਚ ਚੋਰ ਢਾਈ ਲੱਖ ਦੀ ਨਕਦੀ, 7 ਤੋਲੇ ਸੋਨਾ ਲੈ ਕੇ ਰਫੂਚੱਕਰ ਹੋ ਗਏ ਹਨ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ 'ਤੇ ਘਰ ਦੇ ਮਾਲਕ ਸੂਬੇਦਾਰ ਸੇਵਾ ਸਿੰਘ ਨੇ ਦੱਸਿਆ ਕਿ ਘਰ ਦੇ ਥੱਲੇ ਸੀਮੇਂਟ ਦਾ ਗੋਦਾਮ ਹੈ, ਐਤਵਾਰ ਦੀ ਛੁੱਟੀ ਹੋਣ ਕਰਕੇ ਅਸੀਂ ਸਾਰਾ ਪਰਿਵਾਰ ਬਾਬਾ ਬੁੱਢਾ ਸਾਹਿਬ ਝੱਬਾਲ ਦਰਸ਼ਨ ਕਰਨ ਲਈ ਸਵੇਰੇ 10 ਵਜੇ ਦੇ ਕਰੀਬ ਘਰੋਂ ਨਿਕਲੇ ਸਨ। ਦਰਸ਼ਨ ਕਰਨ ਤੋਂ ਬਾਅਦ ਅਸੀਂ ਪਰਿਵਾਰ ਸਮੇਤ ਰਿਸ਼ਤੇਦਾਰ ਦੇ ਘਰ ਚਲੇ ਗਏ, ਜਦ ਸ਼ਾਮ ਨੂੰ ਘਰ ਪੁੱਜੇ ਤਾਂ ਵੇਖਿਆ ਕਿ ਘਰ ਦਾ ਮੇਨ ਗੇਟ ਖੁਲ੍ਹਿਆ ਹੋਇਆ ਸੀ, ਤੇ ਕਮਰੇ ਦੀ ਅਲਮਾਰੀ ਵੀ ਖੁਲ੍ਹੀ ਹੋਈ ਸੀ।
ਸੂਬੇਦਾਰ ਨੇ ਦੱਸਿਆ ਕਿ ਅਲਮਾਰੀਆਂ 'ਚ ਢਾਈ ਲੱਖ ਰੁਪਏ ਪਏ ਹੋਏ ਸੀ, ਇਸ ਤੋਂ ਇਲਾਵਾ ਇੱਕ ਹੋਰ ਅਲਮਾਰੀ 'ਚ ਕਰੀਬ 7 ਤੋਲੇ ਸੋਨਾ ਚੋਰੀ ਹੋ ਚੁੱਕਾ ਸੀ। ਇਸ ਮਾਮਲੇ 'ਤੇ ਪੁਲਿਸ ਨੇ ਕਿਹਾ ਕਿ ਕੇਸ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਲਦ ਹੀ ਚੋਰਾਂ ਦਾ ਪਤਾ ਲਗਾ ਲਿਆ ਜਾਵੇਗਾ।