ਨਵੀਂ ਦਿੱਲੀ:ਫਾਰਚਿਊਨ ਬ੍ਰਾਂਡ ਦੇ ਨਕਲੀ ਤੇਲ ਦੇ ਮਾਮਲੇ 'ਚ ਥੋਕ ਈ-ਕਾਮਰਸ ਫਰਮ ਜੰਬੋਟੇਲ ਨੇ ਕਿਹਾ ਕਿ ਉਹ ਅਡਾਨੀ ਵਿਲਮਾਰ ਨੂੰ ਉਸ ਦੇ ਗੋਦਾਮ 'ਤੇ ਨਕਲੀ ਫਾਰਚਿਊਨ ਬ੍ਰਾਂਡ ਦਾ ਨਕਲੀ ਤੇਲ ਭੇਜਣ ਵਾਲੇ ਵਿਕਰੇਤਾ ਦੀ ਪਛਾਣ ਕਰਨ ਲਈ ਹਰ ਜ਼ਰੂਰੀ ਸਹਿਯੋਗ ਪ੍ਰਦਾਨ ਕਰ ਰਹੀ ਹੈ। ਕੰਪਨੀ ਨੇ ਐਤਵਾਰ ਨੂੰ ਇਹ ਬਿਆਨ ਜਾਰੀ ਕੀਤਾ ਹੈ। ਦਰਅਸਲ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਵਿਲਮਰ ਨੇ ਇੱਕ ਕੰਪਨੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਕੰਪਨੀ ਦਾ ਦੋਸ਼ ਹੈ ਕਿ ਫਾਰਚਿਊਨ ਆਇਲ ਬ੍ਰਾਂਡ ਦੇ ਨਾਂ 'ਤੇ ਨਕਲੀ ਉਤਪਾਦ ਵੇਚੇ ਜਾ ਰਹੇ ਹਨ, ਜਿਸ 'ਚ ਇਸ ਕੰਪਨੀ ਦਾ ਨਾਂ ਸਾਹਮਣੇ ਆਇਆ ਹੈ, ਦੇਸ਼ 'ਚ ਫਾਰਚਿਊਨ ਬ੍ਰਾਂਡ ਦੇ ਤਹਿਤ ਨਕਲੀ ਖਾਣ ਵਾਲਾ ਤੇਲ ਵੇਚਿਆ ਜਾ ਰਿਹਾ ਸੀ, ਜਿਸ ਸਬੰਧੀ ਅਡਾਨੀ ਵਿਲਮਰ ਨੇ ਯੂਪੀ ਦੇ ਗੌਤਮ ਬੁੱਧ ਨਗਰ 'ਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।ਅਡਾਨੀ ਵਿਲਮਰ ਦੁਆਰਾ ਕਰਵਾਏ ਗਏ ਨਿਯਮਤ ਮਾਰਕੀਟ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ।
ਨਕਲੀ ਉਤਪਾਦਾਂ ਦੀ ਵੰਡ:ਖਾਣ ਵਾਲੇ ਤੇਲ ਦੀ ਪ੍ਰਮੁੱਖ ਕੰਪਨੀ ਨੇ ਬਕਾਇਦਾ ਬਾਜ਼ਾਰ ਸਰਵੇਖਣ ਦੌਰਾਨ ਇਸ ਦਾ ਪਤਾ ਲਗਾਇਆ ਹੈ। ਆਪਣੇ ਇੱਕ ਬਿਆਨ ਵਿੱਚ,ਕੰਪਨੀ ਨੇ ਕਿਹਾ ਕਿ ਉਸਨੇ ਨਕਲੀ ਉਤਪਾਦਾਂ ਨੂੰ ਬਣਾਉਣ ਅਤੇ ਵੇਚਣ ਲਈ B2B ਪਲੇਟਫਾਰਮ ਦੇ ਖਿਲਾਫ ਏਜੰਸੀ ਦੇ ਜ਼ਰੀਏ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਬਾਦਲਪੁਰ ਥਾਣੇ ਵਿੱਚ ਦਰਜ ਕੀਤੀ ਗਈ ਹੈ। ਅਡਾਨੀ ਵਿਲਮਰ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਬਿਜ਼ਨਸ ਟੂ ਬਿਜ਼ਨਸ ਪਲੇਟਫਾਰਮ ਦੇ ਗੋਦਾਮ 'ਤੇ ਛਾਪਾ ਮਾਰਿਆ, ਜਿਸ 'ਚ ਅਡਾਨੀ ਵਿਲਮਰ ਦੇ ਫਾਰਚਿਊਨ ਆਇਲ ਦੇ ਨਾਂ 'ਤੇ ਨਕਲੀ ਉਤਪਾਦ ਜ਼ਬਤ ਕੀਤੇ ਗਏ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਨਕਲੀ ਸਾਮਾਨ ਦੀ ਪ੍ਰਾਪਤੀ ਨੂੰ ਲੈ ਕੇ ਬਹੁਤ ਚਿੰਤਤ ਹਾਂ। ਇਸ ਨਾਲ ਗਾਹਕਾਂ ਦੀ ਸਿਹਤ ਨੂੰ ਖਤਰਾ ਹੈ। ਅਸੀਂ ਇਸ ਦੇ ਸਰੋਤ ਦੀ ਪਛਾਣ ਕਰਨ ਲਈ ਸਰਕਾਰੀ ਏਜੰਸੀਆਂ ਨਾਲ ਸਹਿਯੋਗ ਕਰ ਰਹੇ ਹਾਂ, ਤਾਂ ਜੋ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ।