ਪੰਜਾਬ

punjab

ETV Bharat / business

ਰਿਜ਼ਰਵ ਬੈਂਕ ਵੱਲੋਂ 10 ਹਜ਼ਾਰ ਕਰੋੜ ਰੁਪਏ ਦੀ ਸਰਕਾਰੀ ਪ੍ਰਤੀਭੂਤੀਆਂ ਦੀ ਖ਼ਰੀਦ-ਵੇਚ ਦਾ ਐਲਾਨ

ਕੇਂਦਰੀ ਬੈਂਕ ਨੇ ਕਿਹਾ ਕਿ ਉਹ ਕੁੱਲ ਮਿਲਾ ਕੇ 10,000 ਕਰੋੜ ਰੁਪਏ ਦੀਆਂ ਤਿੰਨ ਪ੍ਰਤੀਭੂਤੀਆਂ(ਸਕਿਊਰਟੀਜ਼) ਵੇਚੇਗੀ ਜਦਕਿ ਇੰਨੀ ਹੀ ਰਾਸ਼ੀ ਦੀ ਤਿੰਨ ਪ੍ਰਤੀਭੂਤੀਆਂ ਦੀ ਖ਼ਰੀਦ ਵੀ ਕਰੇਗੀ।

ਤਸਵੀਰ
ਤਸਵੀਰ

By

Published : Sep 7, 2020, 9:02 PM IST

ਮੁੰਬਈ: ਰਿਜ਼ਰਵ ਬੈਂਕ 10 ਸਤੰਬਰ ਨੂੰ ਓਪਨ ਮਾਰਕੀਟ ਆਪ੍ਰੇਸ਼ਨਜ਼ (ਓ.ਐੱਮ.ਓ.) ਦੇ ਤਹਿਤ 10 ਹਜ਼ਾਰ ਕਰੋੜ ਰੁਪਏ ਦੀ ਸਰਕਾਰੀ ਪ੍ਰਤੀਭੂਤੀਆਂ ਦੀ ਇੱਕੋ ਵਾਰ ਖ਼ਰੀਦ ਤੇ ਵਿਕਰੀ ਕਰੇਗਾ। ਕੇਂਦਰੀ ਬੈਂਕ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ 31 ਅਗਸਤ ਨੂੰ ਐਲਾਨ ਕੀਤਾ ਸੀ ਕਿ ਉਹ ਬਾਜ਼ਾਰ ਵਿੱਚ ਬਿਹਤਰ ਵਿਵਸਥਾ ਬਣਾਈ ਰੱਖਣ ਲਈ ਓ.ਐਮ.ਓ. ਦੇ ਤਹਿਤ 10,000 ਕਰੋੜ ਰੁਪਏ ਦੀਆਂ 2 ਕਿਸ਼ਤਾਂ ਵਿੱਚ ਕੁੱਲ 20,000 ਕਰੋੜ ਰੁਪਏ ਦੀਆਂ ਸਰਕਾਰੀ ਪ੍ਰਤੀਭੂਤੀਆਂ ਦੀ ਖ਼ਰੀਦ-ਵੇਚ ਕਰੇਗੀ।

ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਹਿਲੀ ਨਿਲਾਮੀ 10 ਸਤੰਬਰ, 2020 ਨੂੰ ਨਿਰਧਾਰਿਤ ਕੀਤੀ ਗਈ ਹੈ।

ਕੇਂਦਰੀ ਬੈਂਕ ਨੇ ਕਿਹਾ ਕਿ ਉਹ ਇੱਕੋ ਰਕਮ ਦੀਆਂ ਤਿੰਨ ਪ੍ਰਤੀਭੂਤੀਆਂ ਨੂੰ ਖ਼ਰੀਦਣ ਵੇਲੇ ਕੁੱਲ 10,000 ਕਰੋੜ ਰੁਪਏ ਦੀਆਂ ਤਿੰਨ ਪ੍ਰਤੀਭੂਤੀਆਂ ਵੇਚੇਗੀ।

ਨਿਲਾਮੀ ਦਾ ਨਤੀਜਾ ਉਸੇ ਦਿਨ ਐਲਾਨਿਆ ਜਾਵੇਗਾ। ਦੂਜੀ ਨਿਲਾਮੀ 17 ਸਤੰਬਰ ਨੂੰ ਹੋਵੇਗੀ। ਇਸ ਮਾਰਕੀਟ ਆਪਰੇਸ਼ਨ ਦੇ ਤਹਿਤ, ਲੰਬੇ ਸਮੇਂ ਵਿੱਚ ਵਿਕਸਿਤ ਵਾਲੀਆਂ ਪ੍ਰਤੀਭੂਤੀਆਂ ਖ਼ਰੀਦੀਆਂ ਜਾਂਦੀਆਂ ਹਨ ਜਦੋਂ ਕਿ ਆਉਣ ਵਾਲੇ ਸਮੇਂ ਵਿੱਚ ਵਿਕਸਿਤ ਹੋਣ ਵਾਲੀਆਂ ਸਰਕਾਰੀ ਸਰਕਾਰੀ ਪ੍ਰਤੀਭੂਤੀਆਂ ਵੇਚੀਆਂ ਜਾਂਦੀਆਂ ਹਨ।

ABOUT THE AUTHOR

...view details