ਨਵੀਂ ਦਿੱਲੀ: ਕੋਵਿਡ -19 ਮਹਾਂਮਾਰੀ ਦੇ ਕਾਰਨ, 2020 ਵਿੱਚ ਖਪਤਕਾਰਾਂ ਦੇ ਖਰਚਿਆਂ ਵਿੱਚ ਗਿਰਾਵਟ ਆਈ ਹੈ, ਪਰ ਅਗਲੇ ਸਾਲ ਯਾਨੀ 2021 ਵਿੱਚ ਪਰਿਵਾਰਾਂ ਦੇ ਖਰਚਿਆਂ ਵਿੱਚ ਵਾਧਾ ਹੋਵੇਗਾ।
ਫਿਚ ਸਲਿਊਸ਼ਨਜ਼ ਨੇ ਸੋਮਵਾਰ ਨੂੰ ਕਿਹਾ ਕਿ 2021 ਵਿੱਚ ਖਪਤਕਾਰਾਂ ਦੇ ਖਰਚੇ 'ਚ 6.6 ਫੀਸਦੀ ਦਾ ਵਾਧਾ ਹੋਵੇਗਾ। ਮੌਜੂਦਾ ਸਾਲ ਯਾਨੀ 2020 ਵਿੱਚ ਖਪਤਕਾਰਾਂ ਦੇ ਖਰਚਿਆਂ 'ਚ 12.6 ਫੀਸਦੀ ਗਿਰਾਵਟ ਆਉਣ ਦੀ ਉਮੀਦ ਹੈ।
ਫਿਚ ਨੇ ਕਿਹਾ, "ਖਪਤਕਾਰਾਂ ਦੇ ਖਰਚਿਆਂ ਵਿੱਚ ਵਾਧਾ 2021 ਵਿੱਚ ਸਕਾਰਾਤਮਕ ਰਹੇਗਾ, ਪਰ ਸਾਡਾ ਮੰਨਣਾ ਹੈ ਕਿ ਬਹੁਤੇ ਦੇਸ਼ਾਂ ਦੀ ਤੁਲਨਾ ਵਿੱਚ ਇਹ ਸੁਸਤ ਰਹੇਗੀ, ਕਿਉਂਕਿ ਸਾਲ 2020 ਵਿੱਚ ਇਸ 'ਚ ਭਾਰੀ ਗਿਰਾਵਟ ਆਈ ਹੈ।"
ਫਿਚ ਦਾ ਅੰਦਾਜ਼ਾ ਹੈ ਕਿ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਬਣੀ ਰਹੇਗੀ, ਉਥੇ ਹੀ ਸਰਕਾਰ ਦੇ ਸਮਰਥਨ ਦੇ ਉਪਾਅ ਕਿੰਨੇ ਮਦਦਗਾਰ ਸਾਬਤ ਹੁੰਦੇ ਹਨ, ਇਸ ਉੱਤੇ ਸਵਾਲ ਖੜ੍ਹੇ ਹੁੰਦੇ ਹਨ।