ਮੁੰਬਈ: ਹਾੜ੍ਹੀ ਦੀ ਬਿਜਾਈ ਅਤੇ ਹਿੰਦੂਆਂ ਦੇ ਤਿਉਹਾਰਾਂ ਦੇ ਚਲਦੇ ਮਾਰਚ ਅਤੇ ਅਪ੍ਰੈਲ ਵਿੱਚ ਦੇਸ਼ 'ਚ ਵਧੇਰੇ ਮੁਦਰਾ ਗੇੜ 'ਚ ਰਹੀ। ਜਦੋਂ ਕਿ ਮਈ ਤੋਂ ਜੁਲਾਈ ਦੇ ਦੌਰਾਨ ਇਸ 'ਚ ਗਿਰਾਵਟ ਦਾ ਰੁਝਾਨ ਵੇਖਿਆ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਇੱਕ ਦਸਤਾਵੇਜ਼ ਵਿੱਚ ਇਹ ਗੱਲ ਕਹੀ ਗਈ ਹੈ।
ਕੇਂਦਰੀ ਬੈਂਕ 'ਚ ਕੰਮ ਕਰਨ ਵਾਲੇ ਜਨਕ ਰਾਜ, ਇੰਦਰਨੀਲ ਭੱਟਾਵਰਿਆ, ਸਮੀਰ ਰੰਜਨ ਬਹਿਰਾ, ਜੌਇਸ ਜੌਨ ਅਤੇ ਅਰਜੁਨ ਤਲਵਾਰ ਨੇ ਸਾਂਝੇ ਤੌਰ 'ਤੇ ਇਸ ਲੇਖ ਨੂੰ ਤਿਆਰ ਕੀਤਾ ਹੈ। ਉਨ੍ਹਾਂ ਨੇ ਆਪਣੀ ਰਿਪੋਰਟ 'ਮਾਡਲਿੰਗ ਐਡ ਫੌਰਕਾਸਟਿੰਗ ਕਰੰਸੀ ਡਿਮਾਂਡ ਇਨ ਇੰਡਿਆ, 'ਏ ਹੇਟਰੋਡਾਕਸ ਅਪਰੋਚ' ਵਿੱਚ ਇਹ ਜਾਣਕਾਰੀ ਦਿੱਤੀ ਹੈ।