ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕਾਂ ਦੇ ਆਰਥਿਕ ਹਾਲਾਤਾਂ 'ਤੇ ਵੀ ਅਸਰ ਪੈ ਰਿਹਾ ਹੈ ਕਿਉਂਕਿ ਸਾਰੇ ਵਪਾਰ ਤਾਲਾਬੰਦੀ ਕਾਰਨ ਬੰਦ ਪਏ ਹੈ। ਇਸੇ ਕਾਰਨ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਐਫ.ਆਰ.ਡੀ.ਏ.) ਨੇ ਕੋਵਿਡ -19 ਨਾਲ ਜੁੜੇ ਖਰਚਿਆਂ ਲਈ ਐਨਪੀਐਸ ਖਾਤਾ ਧਾਰਕਾਂ ਨੂੰ ਅੰਸ਼ਕ ਤੌਰ 'ਤੇ ਪੈਸੇ ਕਢਵਾਉਣ ਦੀ ਇਜਾਜ਼ਤ ਦਿੱਤੀ ਹੈ।
ਇਸ ਨਵੇਂ ਨਿਯਮਾਂ ਮੁਤਾਬਕ ਅੰਸ਼ਿਕ ਪੈਸੇ ਕਢਵਾਉਣ ਵਾਲੇ ਗਾਹਕਾਂ ਨੂੰ ਆਪਣੇ ਜੀਵਨ ਸਾਥੀ, ਬੱਚਿਆਂ ਸਮੇਤ ਕਾਨੂੰਨੀ ਤੌਰ 'ਤੇ ਅਪਣਾਏ ਬੱਚਿਆਂ ਅਤੇ ਨਿਰਭਰ ਮਾਪਿਆਂ ਦੇ ਇਲਾਜ ਲਈ ਅੰਸ਼ਕ ਤੌਰ ' ਤੇ ਪੈਸੇ ਕਢਵਾਉਣ ਦੀ ਆਗਿਆ ਦਿੱਤੀ ਜਾਵੇਗੀ। ਇਹ ਵੀ ਦੱਸ ਦਈਏ ਕਿ ਐਨਪੀਐਸ ਤੋਂ ਅੰਸ਼ਕ ਪੈਸੇ ਕਢਵਾਉਣ ਲਈ ਬਾਕੀ ਨਿਯਮ ਪਹਿਲਾਂ ਵਾਲੇ ਹੀ ਹਨ।