ਨਵੀਂ ਦਿੱਲੀ: ਰੋਜ਼ਮਰ੍ਹਾ ਦੇ ਇਸਤੇਮਾਲ ਵਾਲੇ ਉਤਪਾਦਾਂ (ਐਫਐਮਸੀਜੀ) ਨੂੰ ਬਣਾਉਣ ਵਾਲੀ ਕੰਪਨੀ ਯੂਨੀਲੀਵਰ ਭਾਰਤ ਵਿੱਚ ਆਪਣਾ ਇੱਕ ਮਾਉਥਵਾੱਸ਼ ਫਾਰਮੂਲਾ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਮਾਉਥਵਾੱਸ਼ 30 ਸੈਕਿੰਡ ਤੱਕ ਕੁਰਲੀ ਕਰਨ ਨਾਲ ਕੋਰੋਨਾ ਵਾਇਰਸ ਨੂੰ 99.9 ਫੀਸਦ ਤੱਕ ਖ਼ਤਮ ਕਰ ਦਿੰਦੇ ਹਨ।
ਕੰਪਨੀ ਨੇ ਇਕ ਬਿਆਨ ਵਿੱਚ ਕਿਹਾ, “ਯੂਨੀਲੀਵਰ ਨੇ ਇਸ ਦੀ ਪੁਸ਼ਟੀ ਕੀਤੀ ਹੈ, ਲੈਬ ਵਿੱਚ ਕੀਤੇ ਮੁਢਲੇ ਟੈਸਟਾਂ ਤੋਂ ਇਹ ਸੁਝਾਅ ਦਿੰਦਾ ਹੈ ਕਿ ਇਸ ਦੀ ਸੀ.ਪੀ.ਸੀ ਤਕਨੀਕ ਵਾਲਾ ਮਾਉਥਵਾੱਸ਼ ਫਾਰਮੂਲਾ 30 ਸੈਕਿੰਡ ਤੱਕ ਕੁਰਲੀ ਕਰਨ ਤੋਂ ਬਾਅਦ ਕੋਵਿਡ -19 ਲਈ ਜ਼ਿੰਮੇਵਾਰ ਸਾਰਸ-ਸੀਓਵੀ-2 ਵਾਇਰਸ ਨੂੰ 99.9 ਫੀਸਦੀ ਤੱਕ ਖ਼ਤਮ ਕਰ ਦਿੰਦੀ ਹੈ।“
ਕੰਪਨੀ ਨੇ ਕਿਹਾ, “ਇਸ ਤਰ੍ਹਾਂ ਨਾਲ ਇਹ ਲਾਗ ਨੂੰ ਫੈਲਣ ਤੋਂ ਘੱਟ ਕਰਦਾ ਹੈ। ਪ੍ਰਯੋਗ ਦੇ ਨਤੀਜੇ ਦਰਸਾਉਂਦੇ ਹਨ ਕਿ ਮਾਉਥਵਾੱਸ਼ ਬਚਾਅ ਉਪਾਅ, ਜਿਵੇਂ- ਹੱਥ ਧੋਣਾ, ਸੁਰੱਖਿਅਤ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਪਹਿਨਣ ਵਿੱਚ ਵੀ ਮਾਉਥਵਾੱਸ਼ ਇੱਕ ਅਟੁੱਟ ਅੰਗ ਬਣ ਸਕਦਾ ਹੈ।