ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਵੱਡੇ ਗਾਹਕ ਅਤੇ ਕਾਰੋਬਾਰੀ ਬੈਂਕ 'ਭਾਰਤੀ ਸਟੇਟ ਬੈਂਕ' ਨੇ ਆਪਣੇ ਗਾਹਕਾਂ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ਦਿੱਤਾ ਹੈ।
ਭਾਰਤੀ ਸਟੇਟ ਬੈਂਕ ਨੇ ਮਹੀਨੇ ਵਿੱਚ ਦੂਸਰੀ ਵਾਰ ਰਿਟੇਲ ਟਰਮ ਡਿਪਾਜ਼ਿਟ ਯਾਨਿ ਕਿ ਮਿਆਦੀ ਜਮ੍ਹਾ (ਐੱਫ਼.ਡੀ) ਉੱਤੇ ਮਿਲਣ ਵਾਲੀ ਵਿਆਜ਼ ਦਰ ਵਿੱਚ ਕਟੌਤੀ ਕੀਤੀ ਹੈ। ਭਾਰਤੀ ਸਟੇਟ ਬੈਂਕ ਨੇ ਆਪਣੇ ਮਿਆਦੀ ਜਮ੍ਹਾ ਉੱਤੇ ਨਵੀਆਂ ਵਿਆਜ਼ ਦਰਾਂ ਦਾ ਐਲਾਨ ਕੀਤਾ ਹੈ, ਇਹ 2 ਕਰੋੜ ਰੁਪਏ ਤੋਂ ਘੱਟ ਦੀ ਰਾਸ਼ੀ ਉੱਤੇ ਲਾਗੂ ਹੋਣਗੀਆਂ।
ਜਾਣਕਾਰੀ ਮੁਤਾਬਕ ਇਹ ਨਵੀਆਂ ਦਰਾਂ 10 ਮਾਰਚ 2020 ਤੋਂ ਲਾਗੂ ਹੋਣਗੀਆਂ।
ਤੁਹਾਨੂੰ ਦੱਸ ਦਈਏ ਕਿ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੂੰ ਐੱਸਬੀਆਈ ਦੇ ਮੁਖੀ ਨੇ ਨਿਵੇਸ਼ ਦੇ ਤੌਰ ਉੱਤੇ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਉਸ ਤੋਂ ਬਾਅਦ ਭਾਰਤੀ ਸਟੇਟ ਬੈਂਕ ਨੇ ਮਿਆਦੀ ਜਮ੍ਹਾ ਉੱਤੇ ਵਿਆਜ਼ ਦਰਾਂ ਨੂੰ ਘਟਾ ਦਿੱਤਾ ਹੈ।
ਸਟੇਟ ਬੈਂਕ ਵੱਲੋਂ ਲਾਗੂ ਕੀਤੀਆਂ ਨਵੀਆਂ ਵਿਆਜ਼ ਦਰਾਂ ਇਸ ਪ੍ਰਕਾਰ ਹਨ :
ਮਿਆਦ ਦਾ ਸਮਾਂ | ਨਵੀਂ ਦਰ | ਸੀਨੀਅਰ ਨਾਗਰਿਕਾਂ ਲਈ |
7 ਤੋਂ 45 ਦਿਨ | 4.00% | 4.50% |
46 ਤੋਂ 179 ਦਿਨ | 5.00% | 5.50% |
180 ਤੋਂ 210 ਦਿਨ | 5.50% | 6.00% |
211 ਤੋਂ 1 ਸਾਲ | 5.50% | 6.00% |
1 ਤੋਂ 2 ਸਾਲ | 5.90% | 6.40% |
2 ਤੋਂ 3 ਸਾਲ | 5.90% | 6.40% |
3 ਤੋਂ 5 ਸਾਲ | 5.90% | 6.40% |
5 ਤੋਂ 10 ਸਾਲ | 5.90% | 6.40% |