ਪੰਜਾਬ

punjab

ETV Bharat / business

ਇੰਡਸਇੰਡ ਬੈਂਕ ਦੇ ਵਿੱਚ ਪ੍ਰਮੋਟਰ ਕਰਨਗੇ 2700 ਕਰੋੜ ਦਾ ਨਿਵੇਸ਼ - 2700 crore

ਇੰਡਸਇੰਡ ਬੈਂਕ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਬੈਂਕ ਦੇ ਵਿੱਚ ਪ੍ਰਮੋਟਰ ਆਪਣੀ ਹਿੱਸੇਦਾਰੀ ਲਈ ਬੈਂਕ 'ਚ 15% ਦਾ ਨਿਵੇਸ਼ ਕਰਨਗੇ।

ਫ਼ੋਟੋ

By

Published : Jun 24, 2019, 8:27 AM IST

ਮੁੰਬਈ : ਇੰਡਸਇੰਡ ਬੈਂਕ ਦੇ ਵਿੱਚ ਹਿੰਦੁਜਾ ਗਰੁੱਪ ਦੇ ਪ੍ਰਮੋਟਰ 2700 ਕਰੋੜ ਦੀ ਪੁੰਜੀ ਜਮ੍ਹਾਂ ਕਰਵਾਉਂਣਗੇ। ਇਸ ਪੁੰਜੀ ਨੂੰ ਜਮਾਂ ਕਰਵਾਉਣ ਦਾ ਪ੍ਰਮੋਟਰਾਂ ਦਾ ਮੁੱਖ ਮੰਤਵ ਭਾਰਤ ਫਾਈਨਾਂਸ਼ੀਅਲ ਦੀ ਸਾਂਝੇਦਾਰੀ ਤੋਂ ਬਾਅਦ ਬੈਂਕ 'ਚ ਆਪਣੀ ਹਿੱਸੇਦਾਰੀ ਨੂੰ ਫਿਰ ਤੋਂ 15 ਫੀਸਦੀ 'ਤੇ ਲਿਆਉਣਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਖ਼ਬਰ ਦੀ ਜਾਣਕਾਰੀ ਬੈਂਕ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ।
ਦੱਸਣਯੋਗ ਹੈ ਕਿ ਇਹ ਸਾਂਝੇਦਾਰੀ 4 ਜੁਲਾਈ ਤੋਂ ਪ੍ਰਭਾਵੀ ਹੋਵੇਗੀ। ਬੈਂਕ ਦੇ ਇਕ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਪ੍ਰਮੋਟਰ ਹਿੱਸੇਦਾਰੀ ਲਈ 2700 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਨਿਵੇਸ਼ ਸਾਂਝੇਦਾਰੀ ਦੇ ਬਾਅਦ ਵਿੱਚ ਹੋਵੇਗਾ ਅਤੇ ਪੂੰਜੀ ਲਗਭਗ 18 ਮਹੀਨਿਆਂ ਦੇ ਵਿੱਚ ਜਮਾ ਕਰਵਾਈ ਜਾਵੇਗੀ।

ABOUT THE AUTHOR

...view details