ਪੰਜਾਬ

punjab

ਸਰਕਾਰੀ ਰਾਹਤ ਨਾ ਮਿਲਣ 'ਤੇ ਵੋਡਾਫੋਨ-ਆਈਡੀਆ ਹੋ ਸਕਦੇ ਹਨ ਬੰਦ: ਬਿਰਲਾ

By

Published : Dec 6, 2019, 3:23 PM IST

ਵੋਡਾਫੋਨ-ਆਈਡੀਆ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਸਰਕਾਰ ਵੱਲੋਂ ਰਾਹਤ ਨਾ ਮਿਲਣ ਕਰਕੇ ਕੰਪਨੀ ਨੂੰ ਬੰਦ ਕਰਨਾ ਪਵੇਗਾ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਵੋਡਾਫੋਨ-ਆਈਡੀਆ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਵੱਲੋਂ ਰਾਹਤ ਨਾ ਦਿੱਤੇ ਜਾਣ 'ਤੇ ਕੰਪਨੀ ਨੂੰ ਬੰਦ ਕਰਨਾ ਪਵੇਗਾ।

ਇਸ ਦੇ ਨਾਲ ਹੀ ਜਦੋਂ ਬਿਰਲਾ ਤੋਂ ਇਹ ਪੁੱਛਿਆ ਗਿਆ ਕਿ ਸਰਕਾਰੀ ਰਾਹਤ ਨਾ ਮਿਲਣ 'ਤੇ ਕੰਪਨੀ ਦੀ ਅੱਗੇ ਦੀ ਪ੍ਰਕਿਰਿਆ ਕੀ ਹੋਵੇਗੀ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ, “ਸਾਨੂੰ ਦੁਕਾਨ ਬੰਦ ਕਰਨੀ ਪਵੇਗੀ।" ਇਹ ਸੱਭ ਗੱਲਾਂ ਉਨ੍ਹਾਂ ਵੱਲੋਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਵਿੱਚ ਬੋਲੀਆਂ ਗਈਆਂ।

ਇਹ ਵੀ ਪੜ੍ਹੋ: ਅਯੁੱਧਿਆ: ਵਿਵਾਦਿਤ ਢਾਂਚਾ ਢਾਏ ਜਾਣ ਦੇ 27 ਸਾਲ ਪੂਰੇ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਬਿਰਲਾ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦਾ ਗਰੁੱਪ ਸਰਕਾਰ ਤੋਂ ਰਾਹਤ ਨਾ ਮਿਲਣ 'ਤੇ ਕੰਪਨੀ ਵਿੱਚ ਕੋਈ ਪੈਸਾ ਨਹੀਂ ਲਗਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਇਸ ਵਿੱਚ ਕੋਈ ਸਮਝ ਨਹੀਂ ਹੈ ਕਿ ਚੰਗੇ ਪੈਸੇ ਨੂੰ ਮਾੜੇ ਪੈਸੇ ਦੀ ਪੈਰਵੀ ਕਰਨੀ ਚਾਹੀਦੀ ਹੈ।” ਬਿਰਲਾ ਨੇ ਕਿਹਾ ਕਿ ਕੰਪਨੀ ਨੂੰ ਰਾਹਤ ਨਾ ਮਿਲਣ 'ਤੇ ਇਨਸੋਲਵੈਂਸੀ ਰਸਤੇ ਦੀ ਚੋਣ ਕਰਨੀ ਪਵੇਗੀ।

ABOUT THE AUTHOR

...view details