ਹੈਦਰਾਬਾਦ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਨਿਅਮ ਸੁਆਮੀ ਨੇ ਮਹੱਤਵਪੂਰਨ ਕਰ ਸੁਧਾਰ ਮੰਨੇ ਜਾ ਰਹੇ ਮਾਲ ਕਰ ਅਤੇ ਸੇਵਾਕਰ (ਜੀਐੱਸਟੀ) ਨੂੰ ਬੁੱਧਵਾਰ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਦੱਸਿਆ। ਉਨ੍ਹਾਂ ਕਿਹਾ ਦੇਸ਼ ਨੂੰ 2030 ਤੱਕ ਮਹਾਂਸ਼ਕਤੀ ਬਣਾਉਣ ਲਈ ਸਾਲਾਨਾ 10 ਫ਼ੀਸਦੀ ਦੀ ਵਾਧਾ ਦਰ ਦੇ ਨਾਲ ਅੱਗੇ ਵੱਧਣਾ ਹੋਵੇਗਾ।
ਸੁਆਮੀ ਨੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿੰਘ ਰਾਓ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤਾ ਗਏ ਸੁਧਾਰਾਂ ਦੇ ਲਈ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ 'ਭਾਰਤ ਰਤਨ' ਦਿੱਤੇ ਜਾਣ ਦੀ ਵੀ ਮੰਗ ਕੀਤੀ ਗਈ।
ਸੁਬਰਾਮਨਿਅਮ ਸੁਆਮੀ ਇੱਥੇ ਪ੍ਰਗਿਆ ਭਾਰਤ ਵੱਲੋਂ 'ਭਾਰਤ ਸਾਲ 2030 ਤੱਕ ਇੱਕ ਆਰਥਿਕ ਮਹਾਂਸ਼ਕਤੀ' ਵਿਸ਼ੇ ਉੱਤੇ ਕਰਵਾਏ ਗਏ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ਉੱਤੇ ਹਾਲਾਂਕਿ, ਦੇਸ਼ ਨੇ 8 ਫ਼ੀਸਦੀ ਆਰਥਿਕ ਵਾਧਾ ਦਰ ਹਾਸਿਲ ਕੀਤੀ ਹੈ, ਪਰ ਕਾਂਗਰਸ ਨੇਤਾ ਵੱਲੋਂ ਅੱਗੇ ਵਧਾਏ ਗਏ ਸੁਧਾਰਾਂ ਵਿੱਚ ਅੱਗੇ ਕੋਈ ਬਿਹਤਰੀ ਨਹੀਂ ਦਿਖੀ।
ਸੁਆਮੀ ਨੇ ਕਿਹਾ ਕਿ ਅਜਿਹੇ ਵਿੱਚ ਅਸੀਂ ਉਸ 3.7 ਫ਼ੀਸਦੀ (ਨਿਵੇਸ਼ ਵਰਤੋਂ ਦੇ ਲਈ ਜ਼ਰੂਰੀ ਸਮਰੱਥਾ ਕਾਰਕ) ਨੂੰ ਕਿਵੇਂ ਹਾਸਲ ਕਰਾਂਗੇ। ਇਸ ਦੇ ਲਈ ਇੱਕ ਤਾਂ (ਸਾਨੂੰ ਜ਼ਰੂਰਤ ਹੈ) ਭ੍ਰਿਸ਼ਟਾਚਾਰ ਨਾਲ ਲੜਣ ਦੀ ਅਤੇ ਦੂਸਰੇ ਪਾਸੇ ਨਿਵੇਸ਼ ਕਰਨ ਵਾਲਿਆਂ ਨੂੰ ਇਨਾਮ ਦੇਣ ਦੀ ਲੋੜ ਹੈ। ਤੁਸੀਂ ਉਨ੍ਹਾਂ (ਨਿਵੇਸ਼ਕਾਂ ਨੂੰ) ਆਮਦਨ ਕਰ ਅਤੇ ਜੀਐੱਸਟੀ, ਜੋ ਕਿ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਹੈ, ਇਸ ਦੇ ਰਾਹੀਂ ਪ੍ਰੇਸ਼ਾਨ ਨਾ ਕਰੋ।
ਇਹ ਵੀ ਪੜ੍ਹੋ : ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਦਾ ਨਿਸ਼ਾਨਾ, 'ਮੰਦੀ' ਸ਼ਬਦ ਮੰਨ ਨਹੀਂ ਰਹੀ ਸਰਕਾਰ'