ਪੰਜਾਬ

punjab

ETV Bharat / business

ਸਰਕਾਰ ਤੋਂ ਫ਼ਿਲਹਾਲ ਪੂੰਜੀ ਲੈਣ ਦੀ ਜ਼ਰੂਰਤ ਨਹੀਂ: ਭਾਰਤੀ ਸਟੇਟ ਬੈਂਕ

ਪੂੰਜੀ ਸਥਿਤੀ ਨੂੰ ਸੁਧਾਰਣ ਲਈ ਵਿੱਤ ਮੰਤਰੀ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਜਨਤਕ ਖੇਤਰ ਦੇ ਬੈਂਕਾਂ ਵਿੱਚ ਸ਼ੁਰੂਆਤੀ ਦੌਰ ਵਿੱਚ 70,000 ਕਰੋੜ ਰੁਪਏ ਦੀ ਪੂੰਜੀ ਪਾਉਣ ਦਾ ਐਲਾਨ ਕੀਤਾ ਸੀ।

ਸਰਕਾਰ ਤੋਂ ਫ਼ਿਲਹਾਲ ਪੂੰਜੀ ਲੈਣ ਦੀ ਜ਼ਰੂਰਤ ਨਹੀਂ : ਭਾਰਤੀ ਸਟੇਟ ਬੈਂਕ

By

Published : Aug 27, 2019, 11:21 PM IST

ਮੁੰਬਈ : ਭਾਰਤੀ ਸਟੇਟ ਬੈਂਕ (ਐੱਸਬੀਆਈ) ਕੋਲ ਵਧੀਆ ਪੂੰਜੀ ਹੈ ਅਤੇ ਹੋ ਸਕਦਾ ਹੈ ਕਿ ਉਸ ਨੂੰ ਚਾਲੂ ਵਿੱਤ ਸਾਲ ਵਿੱਚ ਸਰਕਾਰ ਤੋਂ ਨਵੀਂ ਪੂੰਜੀ ਲੈਣ ਦੀ ਜ਼ਰੂਰਤ ਨਹੀਂ ਪਵੇਗੀ। ਬੈਂਕ ਦੇ ਪ੍ਰਬੰਧ ਨਿਰਦੇਸ਼ਕ (ਐੱਮਡੀ) ਅਰੀਜਿਤ ਬਸੂ ਨੇ ਮੰਗਲਵਾਰ ਨੂੰ ਇਹ ਗੱਲ ਕਹੀ।ਪੂੰਜੀ ਸਥਿਤੀ ਸੁਧਾਰਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਪਬਲਿਕ ਖੇਤਰ ਦੇ ਬੈਂਕਾਂ ਵਿੱਚ ਸ਼ੁਰੂਆਤੀ ਦੌਰ ਵਿੱਚ 70,000 ਕਰੋੜ ਰੁਪਏ ਦੀ ਪੂੰਜੀ ਪਾਉਣ ਦੀ ਐਲਾਨ ਕੀਤਾ ਸੀ।

ਐੱਸਬੀਆਈ ਦੇ ਐੱਮਡੀ ਬਸੂ ਨੇ ਉਦਯੋਗ ਮੰਡਲ ਇੰਡੀਅਨ ਚੈਂਬਰ ਆਫ਼ ਕਾਮਰਸ ਦੇ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਸਟੇਟ ਬੈਂਕ ਲਈ ਫ਼ਿਲਹਾਲ ਅਸੀਂ ਕਿਸੇ ਤਰ੍ਹਾਂ ਦੇ ਪੂੰਜੀਕਰਨ ਉੱਤੇ ਵਿਚਾਰ ਨਹੀਂ ਕਰ ਰਹੇ ਕਿਉਂਕਿ ਸਾਡੇ ਕੋਲ ਪੂੰਜੀ ਦੀ ਵਧੀਆ ਸਥਿਤੀ ਹੈ ਅਤੇ ਅਸੀਂ ਬਾਜ਼ਾਰਾਂ ਤੋਂ ਪੈਸਾ ਵਧਾਉਣ ਵਿੱਚ ਸਮਰੱਥ ਹਾਂ। ਅਸੀਂ ਟਿਅਰ ਇੱਕ ਅਤੇ ਟਿਅਰ ਦੋ ਬਾਂਡ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : 'ਸਰਕਾਰ ਉਹ ਸਭ ਕਰੇਗੀ ਜੋ ਆਰਥਿਕ ਵਿਕਾਸ ਲਈ ਜ਼ਰੂਰੀ'

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਪੂੰਜੀ ਉਨ੍ਹਾਂ ਬੈਂਕਾਂ ਲਈ ਹੈ, ਜਿੰਨ੍ਹਾਂ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਅਤੇ ਕਮਜ਼ੋਰ ਹੈ। ਬਸੂ ਨੇ ਕਿਹਾ ਕਿ ਸਟੇਟ ਬੈਂਕ ਪੂੰਜੀ ਵਧਾਉਣ ਲਈ ਗ਼ੈਰ-ਪ੍ਰਮੁੱਖ ਸੰਪੱਤੀਆਂ ਵਿੱਚ ਆਪਣੇ ਨਿਵੇਸ਼ ਨੂੰ ਵੇਚਣ ਉੱਤੇ ਵੀ ਵਿਚਾਰ ਕਰ ਰਿਹਾ ਹੈ। ਵਾਧੇ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਦੇ ਕਦਮਾਂ ਉੱਤੇ ਬੈਂਕ ਦੇ ਪ੍ਰਬੰਧ ਨਿਦੇਸ਼ਕ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸਰਕਾਰ ਇਸ ਨੂੰ ਲੈ ਕੇ ਗੰਭੀਰ ਹੈ ਅਤੇ ਉਹ ਉਦਯੋਗ ਦਾ ਨਜ਼ਰੀਆ ਸਮਝਣਾ ਚਾਹੁੰਦੀ ਹੈ ਅਤੇ ਉਸ ਉੱਤੇ ਸਕਾਰਾਤਮਕ ਪ੍ਰਤੀਕਿਰਿਆ ਦੇਣ ਲਈ ਤਿਆਰ ਹੈ।

ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਬੈਂਕ ਚੌਥੀ ਤਿਮਾਹੀ ਵਿੱਚ ਐੱਸਬੀਆਈ ਕਾਰਡ ਆਈਪੀਓ ਲੈ ਕੇ ਆਇਆ। ਬੂਸ ਨੇ ਕਿਹਾ ਕਿ ਅਸੀਂ ਐੱਸਬੀਆਈ ਕਾਰਡ ਦੇ ਆਈਪੀਓ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਾਂ। ਅਸੀਂ ਕੁੱਝ ਹੋਰ ਹਿੱਸੇਦਾਰਾਂ ਦੇ ਮਾਮਲੇ ਉੱਤੇ ਵੀ ਵਿਚਾਰ ਕਰ ਰਹੇ ਹਾਂ। ਅਸੀਂ ਯੋਜਨਾ ਮੁਤਾਬਕ ਕੰਮ ਕਰ ਰਹੇ ਹਾਂ। ਇਹ ਉਨ੍ਹਾਂ ਹੱਲਾਂ ਵਿੱਚੋਂ ਇੱਕ ਹੈ, ਜਿਸ ਨਾਲ ਪੂੰਜੀ ਆਵੇਗੀ।

ABOUT THE AUTHOR

...view details