ਨਵੀਂ ਦਿਲੀ : ਨਵੀਂ ਸਾਧਾਰਨ ਬੀਮਾ ਕੰਪਨੀਆਂ ਹੁਣ ਵਾਹਨਾਂ ਨੂੰ ਭੂਚਾਲ, ਹੱੜ੍ਹ ਵਰਗੀਆਂ ਮੁਸੀਬਤਾਂ ਵਰਗੀਆਂ ਘੱਟਨਾਵਾਂ ਤੋਂ ਹੋਣ ਵਾਲੇ ਨੁਕਸਾਨ ਲਈ ਵੱਖ ਤੋਂ ਬੀਮਾ ਕਵਰ ਉਪਲਬਧ ਕਰਾਵੇਗੀ। ਬੀਮਾ ਨਿਆਮਕ ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ ਨੇ ਸਾਧਾਰਨ ਬੀਮਾ ਕੰਪਨੀਆਂ ਨੂੰ 1 ਸਤੰਬਰ ਤੋਂ ਨਵੀਂ ਅਤੇ ਪੁਰਾਣੀ ਗੱਡੀਆਂ ਲਈ ਵੱਖ ਤੋਂ ਇਸ ਪ੍ਰਕਾਰ ਦਾ ਬੀਮਾ ਉਪਲਬਧ ਕਰਵਾਉਣ ਨੂੰ ਕਿਹਾ ਹੈ।
1 ਸਤੰਬਰ ਤੋਂ ਬਦਲਣਗੇ ਬੀਮਾ ਪਾਲਿਸੀ ਕਰਵਾਉਣ ਦੇ ਨਿਯਮ - buisness news
ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਵੇਖਦੇ ਹੋਏ ਆਪਣੀਆਂ ਪਾਲਸੀਆਂ 'ਚ ਬਦਲਾਅ ਕੀਤੇ ਹਨ। 1 ਸਤੰਬਰ ਤੋਂ ਕਾਰ ਅਤੇ ਦੋ-ਪਹੀਆ ਵਾਹਨਾਂ ਲਈ ਇਕਮੁਸ਼ਤ ਬੰਡਲ ਪਾਲਿਸੀ ਖ਼ਰੀਦਨੀ ਜ਼ਰੂਰੀ ਨਹੀਂ ਹੋਵੇਗੀ।
ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਵੇਖਦੇ ਹੋਏ ਉਨ੍ਹਾਂ ਆਪਣੇ ਪੁਰਾਣੇ ਆਦੇਸ਼ਾਂ 'ਚ ਬਦਲਾਅ ਕਰ ਦਿੱਤਾ ਹੈ। ਇਸ ਬਦਲਾਅ ਦੇ ਚਲਦਿਆਂ 1 ਸਤੰਬਰ ਤੋਂ ਕਾਰ ਅਤੇ ਦੋ ਪਹਿਆ ਵਾਹਨਾਂ ਦੇ ਲਈ ਇਸ ਪ੍ਰਕਾਰ ਦੀ ਇਕਮੁਸ਼ਤ ਬੰਡਲ ਵਾਲੀ ਪਾਲਿਸੀ ਖ਼ਰੀਦਨਾ ਹੁਣ ਜ਼ਰੂਰੀ ਨਹੀਂ ਹੋਵੇਗਾ।
ਵਾਹਨਾਂ ਨੂੰ ਹੜ੍ਹ, ਭੂਚਾਲ ਵਰਗੀਆਂ ਮੁਸੀਬਤਾਂ ਅਤੇ ਦੰਗਾ-ਫ਼ਸਾਦ 'ਚ ਹੋਣ ਵਾਲੀ ਤੋੜਫੋੜ ਦੀਆਂ ਘੱਟਨਾਵਾਂ ਨਾਲ ਹੋਣ ਵਾਲੇ ਨੁਕਸਾਨ ਦੇ ਜੋਖ਼ਿਮ ਤੋਂ ਬਚਾਅ ਲਈ ਖ਼ਰੀਦੀ ਜਾਣ ਵਾਲੀ ਬੀਮਾ ਪਾਲਿਸੀ ਨੂੰ ਚੋਣਵੇਂ ਤੌਰ 'ਤੇ ਰੱਖਿਆ ਜਾਵੇਗਾ।
ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ ਦੇ ਅਧਿਕਾਰੀ ਨੇ ਕਿਹਾ ਕਿ ਬੀਮਾ ਕੰਪਨੀਆਂ ਨੂੰ 1ਸਤੰਬਰ ,2019 ਤੋਂ ਨਵੀਂ ਅਤੇ ਪੁਰਾਣੀਆਂ ਕਾਰਾਂ ਤੋਂ ਇਲਾਵਾ ਦੋ ਪਹਿਏ ਵਾਹਨਾਂ ਦੇ ਲਈ ਸਾਲਾਨਾ ਨੁਕਸਾਨ ਕਵਰ ਕਰਨ ਵਾਲੀ ਪਾਲਿਸੀ ਪੇਸ਼ ਕਰਨੀ ਪਵੇਗੀ। ਇਸ ਦੇ ਵਿੱਚ ਅੱਗ ਅਤੇ ਚੋਰੀ ਦੇ ਨੁਕਸਾਨ ਵੀ ਕਵਰ ਕਰਨੇ ਪੈਣਗੇ।