ਨਵੀਂ ਦਿੱਲੀ: ਸੈਮਸੰਗ ਗਲੈਕਸੀ ਐੱਸ10 ਲਾਇਟ ਜੋ ਕਿ ਭਾਰਤ ਵਿੱਚ 39,999 ਰੁਪਏ ਵਿੱਚ ਫ਼ਰਵਰੀ ਦੇ ਪਹਿਲੇ ਹਫ਼ਤੇ ਤੋਂ ਉਪਲੱਭਧ ਹੋਵੇਗਾ, ਜਿਸ ਨੂੰ ਫਲਿਪਕਾਰਟ ਉੱਤੇ 23 ਜਨਵਰੀ ਤੋਂ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਈ-ਕਾਮਰਸ ਪਲੇਟਫ਼ਾਰਮ ਨੇ ਇੱਕ ਲੈਂਡਿੰਗ ਪੇਜ਼ ਬਣਾਇਆ ਹੈ, ਜਿਸ ਨਾਲ ਗਲੈਕਸੀ ਐੱਸ10 ਲਾਇਟ ਪ੍ਰੀ-ਆਰਡਰ ਦੀ ਤਾਰੀਖ਼ ਦਾ ਖ਼ੁਲਾਸਾ ਕੀਤਾ।
ਉਦਯੋਗ ਦੇ ਸੂਤਰਾਂ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਬਹੁਤ ਲੰਮੇ ਸਮੇਂ ਤੋਂ ਉਡੀਕੇ ਜਾਣ ਵਾਲੇ ਮੋਬਾਈਲ ਦੀ ਕੀਮਤ 39,999 ਰੁਪਏ ਹੋਣ ਦੀ ਸੰਭਾਵਨਾ ਹੈ।
ਸਮਾਰਟਫ਼ੋਨ ਪ੍ਰੀਮਿਅਮ ਸ਼੍ਰੇਣੀ (30,000 ਰੁਪਏ ਤੋਂ ਉੱਪਰ) ਵਿੱਚ ਸੈਮਸੰਗ ਦੀ ਰਣਨੀਤੀ ਨੂੰ ਨਵੇਂ ਸਿਰੇ ਤੋਂ ਜੋਰ ਦੇਵੇਗਾ, ਜਿਥੇ ਉਸ ਦੇ ਪ੍ਰਮੁੱਕ ਸਮਾਰਟਫ਼ੋਨ ਗਲੈਕਸੀ ਐੱਸ ਅਤੇ ਨੋਟ ਸੀਰੀਜ਼ ਨੇ ਰਵਾਇਤੀ ਰੂਪ ਤੋਂ ਵਧੀਆ ਕੀਤਾ ਹੈ।
ਗੈਲਕਸੀ ਐੱਸ10 ਲਾਇਟ ਵਿੱਚ ਨਵਾਂ ਸੁਪਰ ਸਟੇਡੀ ਓਆਈਐੱਸ (ਆਪਟਿਕਲ ਇਮੇਜ਼ ਸਟੈਬਿਲਾਇਜ਼ੇਸ਼ਨ) ਦੇ ਨਾਲ 48ਐੱਮਪੀ ਮੁੱਖ ਕੈਮਰਾ, 12ਐੱਮਪੀ ਅਲਟ੍ਰਾ ਵਾਇਡ ਅਤੇ 5ਐੱਮਪੀ ਮੈਕਰੋ ਸੈਂਸਰ ਹੋਣਗੇ। ਡਿਵਾਇਸ ਵਿੱਚ 32ਐੱਮਪੀ ਦਾ ਸੈਲਫ਼ੀ ਕੈਮਰਾ ਹੋਵੇਗਾ।