ਪੰਜਾਬ

punjab

ETV Bharat / business

ਫਲਿੱਪਕਾਰਟ ਲੈ ਕੇ ਆ ਰਿਹੈ ਬਿਗ ਸੇਵਿੰਗ ਡੇਅਜ਼, 6-10 ਅਗਸਤ ਤੱਕ ਵਸਤਾਂ 'ਤੇ ਭਾਰੀ ਛੋਟ

ਕੰਪਨੀ ਦੀ ਵੈੱਬਸਾਈਟ ਮੁਤਾਬਕ ਵਿਕਰੀ ਦੌਰਾਨ 1 ਹਜ਼ਾਰ ਤੋਂ ਵੱਧ ਬ੍ਰਾਂਡਾਂ ਦੀਆਂ 10 ਲੱਖ ਤੋਂ ਵੱਧ ਵਸਤਾਂ 'ਤੇ ਗਾਹਕਾਂ ਨੂੰ ਵਧੀਆ ਡੀਲਜ਼ ਆਫ਼ਰ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਿਟੀ ਬੈਂਕ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਦੇ ਕ੍ਰੈਡਿਟ ਕਾਰਡ 'ਤੇ ਵੀ 10 ਫ਼ੀਸਦੀ ਦੀ ਇੰਸਟੇਂਟ ਛੋਟ ਦਿੱਤੀ ਜਾਵੇਗੀ।

flipkart bring big saving days
ਫਲਿੱਪਕਾਰਟ ਬਿਗ ਸੇਵਿੰਗ ਡੇਅਜ਼

By

Published : Aug 4, 2020, 2:46 PM IST

ਹੈਦਰਾਬਾਦ: ਫਲਿੱਪਕਾਰਟ ਦੇ ਬਿਗ ਸੇਵਿੰਗ ਡੇਅਜ਼ 6 ਅਗਸਤ ਤੋਂ ਸ਼ੁਰੂ ਹੋ ਰਹੇ ਹਨ। ਈ-ਕਾਮਰਸ ਪਲੇਟਫਾਰਮ 'ਤੇ 5 ਦਿਨਾਂ ਤੱਕ ਚੱਲਣ ਵਾਲੀ ਇਹ ਵਿਕਰੀ 10 ਅਗਸਤ ਤੱਕ ਚੱਲੇਗੀ। ਪਲੇਟਫਾਰਮ 'ਤੇ ਵਿਕਰੀ 6 ਅਗਸਤ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ, ਜਿਸ ਦੌਰਾਨ ਖਪਤਕਾਰਾਂ ਨੂੰ ਸਮਾਰਟਫੋਨ, ਲਿਬਾਸ, ਉਪਕਰਣ, ਫਰਨੀਚਰ ਅਤੇ ਹੋਰ ਬਹੁਤ ਕਈ ਵਸਤਾਂ 'ਤੇ ਆਕਰਸ਼ਕ ਛੋਟ ਮਿਲੇਗੀ।

ਕੰਪਨੀ ਦੀ ਵੈੱਬਸਾਈਟ ਮੁਤਾਬਕ ਵਿਕਰੀ ਦੇ ਦੌਰਾਨ 1 ਹਜ਼ਾਰ ਤੋਂ ਵੱਧ ਬ੍ਰਾਂਡਾਂ ਦੀਆਂ 10 ਲੱਖ ਤੋਂ ਵੱਧ ਵਸਤਾਂ 'ਤੇ ਗਾਹਕਾਂ ਨੂੰ ਵਧੀਆ ਡੀਲਜ਼ ਆਫ਼ਰ ਕੀਤੀ ਜਾਣਗੀਆਂ। ਇਸ ਦੇ ਨਾਲ ਹੀ ਸਿਟੀ ਬੈਂਕ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਦੇ ਕ੍ਰੈਡਿਟ ਕਾਰਡ 'ਤੇ ਵੀ 10 ਫ਼ੀਸਦੀ ਦੀ ਇੰਸਟੇਂਟ ਛੋਟ ਦਿੱਤੀ ਜਾਵੇਗੀ।

ਮਹੱਤਵਪੂਰਣ ਗੱਲ ਇਹ ਹੈ ਕਿ ਐਮਾਜ਼ਾਨ ਦਾ ਸਾਲਾਨਾ ਸ਼ਾਪਿੰਗ ਫ਼ੈਸਟੀਵਲ ਪ੍ਰਾਈਮ ਡੇਅ ਵੀ ਇਸ ਸਾਲ 6 ਅਗਸਤ ਨੂੰ ਸ਼ੁਰੂ ਹੋਵੇਗਾ। ਕੰਪਨੀ ਮੁਤਾਬਕ ਇਸ ਫ਼ੈਸਟੀਵਲ ਦੀ ਮਿਆਦ 48 ਘੰਟੇ ਹੋਵੇਗੀ।

ਇਸ ਸਾਲ ਐਮਾਜ਼ਾਨ ਇਸ ਫ਼ੈਸਟੀਵਲ ਦੇ ਜ਼ਰੀਏ ਆਪਣੇ ਗਾਹਕਾਂ ਨੂੰ 300 ਨਵੀਆਂ ਵਸਤਾਂ ਪੇਸ਼ ਕਰੇਗੀ। ਸਭ ਤੋਂ ਪਹਿਲਾਂ ਇਹ ਵਸਤਾਂ ਪ੍ਰਾਈਮ ਮੈਂਬਰਾਂ ਲਈ ਹੋਣਗੀਆਂ ਅਤੇ ਫਿਰ ਬਾਕੀ ਲੋਕ ਇਨ੍ਹਾਂ ਨੂੰ ਖ਼ਰੀਦ ਸਕਣਗੇ।

ਕੰਪਨੀ ਨੇ ਕਿਹਾ ਹੈ ਕਿ ਜੋ ਲੋਕ ਐਚ.ਡੀ.ਐੱਫ.ਸੀ. ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਖਰੀਦਦਾਰੀ ਕਰਨਗੇ, ਉਨ੍ਹਾਂ ਨੂੰ ਵੱਖਰੇ ਤੌਰ 'ਤੇ 10 ਫ਼ੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ।

ਪ੍ਰਾਈਮ ਡੇਅ ਤਹਿਤ ਗਾਹਕਾਂ ਨੂੰ ਸਮਾਰਟਫੋਨ, ਖਪਤਕਾਰ ਇਲੈਕਟ੍ਰਾਨਿਕ ਉਪਕਰਣ, ਟੀਵੀ, ਰਸੋਈ, ਲੋੜੀਦੀਆਂ ਚੀਜ਼ਾ, ਖਿਡੌਣੇ, ਫੈਸ਼ਨ ਅਤੇ ਬਿਊਟੀ ਸੈਗਮੇਂਟ ਵਿੱਚ ਚੰਗੀ ਡੀਲ ਮਿਲੇਗੀ।

ABOUT THE AUTHOR

...view details