ਪੰਜਾਬ

punjab

ETV Bharat / business

Alert! ਅੱਜ ਅਤੇ ਕੱਲ੍ਹ ਬੰਦ ਰਹਿਣਗੀਆਂ SBI ਦੀਆਂ ਇਹ ਸੇਵਾਵਾਂ, ਬੈਂਕ ਨੇ ਦਿੱਤੀ ਜਾਣਕਾਰੀ

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਐਸਬੀਆਈ (SBI) ਨੇ ਪਹਿਲੀ ਵਾਰ ਕਿਸੇ ਸੇਵਾ ਨੂੰ ਬੰਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬੈਂਕ ਨੇ 3 ਜੁਲਾਈ ਨੂੰ ਦੇਰ ਰਾਤ 3 ਵਜ ਕੇ 25 ਮਿੰਟ ਤੋਂ ਅਗਲੇ ਦਿਨ ਸਵੇਰ 5 ਵਜ ਕੇ 50 ਮਿੰਟ ਤੱਕ ਯਾਨੀ ਕਿ 4 ਜੁਲਾਈ ਸਵੇਰ 3 ਵਜ ਕੇ 25 ਮਿੰਟ ਤੋਂ 5 ਵਜ ਕੇ 50 ਮਿੰਟ ਤੱਕ ਦੇ ਲਈ ਇਨ੍ਹਾਂ ਸੇਵਾਵਾਂ ਨੂੰ ਬੰਦ ਕੀਤਾ ਗਿਆ ਸੀ।

Alert! ਅੱਜ ਅਤੇ ਕੱਲ੍ਹ ਬੰਦ ਰਹਿਣਗੀਆਂ SBI ਦੀਆਂ ਇਹ ਸੇਵਾਵਾਂ, ਬੈਂਕ ਨੇ ਦਿੱਤੀ ਜਾਣਕਾਰੀ
Alert! ਅੱਜ ਅਤੇ ਕੱਲ੍ਹ ਬੰਦ ਰਹਿਣਗੀਆਂ SBI ਦੀਆਂ ਇਹ ਸੇਵਾਵਾਂ, ਬੈਂਕ ਨੇ ਦਿੱਤੀ ਜਾਣਕਾਰੀ

By

Published : Jul 16, 2021, 10:08 AM IST

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ ਦੀ ਕੁਝ ਸੇਵਾਵਾਂ ਅੱਜ ਅਤੇ ਕੱਲ ਬੰਦ ਰਹਿਣਗੀਆਂ। ਭਾਰਤੀ ਸਟੇਟ ਬੈਂਕ (State Bank of India) ਨੇ ਆਪਣੇ ਟਵਿਟਰ ਹੈਂਡਲ ਤੋਂ ਗਾਹਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਕਿ ਐਸਬੀਆਈ ਨੇ ਟਵਿਟਰ ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਸਿਸਟਮ ਮੇਂਟਨੇਸ ਦੇ ਚੱਲਦੇ 16 ਅਤੇ 17 ਜੁਲਾਈ ਨੂੰ ਬੈਂਕ ਦੀਆਂ ਕੁਝ ਸੇਵਾਵਾਂ ਬੰਦ ਰਹਿਣਗੀਆਂ। ਬੈਂਕ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਸੇਵਾਵਾਂ ਚ ਇੰਟਰਨੈਂਟ ਬੇਕਿੰਗ, Yono, Yono Lite ਅਤੇ UPI ਸਰਵਿਸ ਸ਼ਾਮਲ ਹੋਵੇਗੀ।

ਐਸਬੀਆਈ ਨੇ ਟਵੀਟ ਦੇ ਜਰੀਏ ਕਿਹਾ ਹੈ ਕਿ ਰਾਤ 10 ਵਜ ਕੇ 45 ਮਿੰਟ ਤੋਂ ਦੇਰ ਰਾਤ 1 ਵਜ ਕੇ 15 ਮਿੰਟ ਤੱਕ ਦੇ ਲਈ ਇਹ ਸੇਵਾਵਾਂ ਉਪਲੱਬਧ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ ਵੀ ਬੰਦ ਰਹੀਆਂ ਹਨ ਸੇਵਾਵਾਂ

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਐਸਬੀਆਈ ਨੇ ਪਹਿਲੀ ਵਾਰ ਕਿਸੇ ਸੇਵਾ ਨੂੰ ਬੰਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬੈਂਕ ਨੇ 3 ਜੁਲਾਈ ਨੂੰ ਦੇਰ ਰਾਤ 3 ਵਜ ਕੇ 25 ਮਿੰਟ ਤੋਂ ਅਗਲੇ ਦਿਨ ਸਵੇਰ 5 ਵਜ ਕੇ 50 ਮਿੰਟ ਤੱਕ ਯਾਨੀ ਕਿ 4 ਜੁਲਾਈ ਸਵੇਰ 3 ਵਜ ਕੇ 25 ਮਿੰਟ ਤੋਂ 5 ਵਜ ਕੇ 50 ਮਿੰਟ ਤੱਕ ਦੇ ਲਈ ਇਨ੍ਹਾਂ ਸੇਵਾਵਾਂ ਨੂੰ ਬੰਦ ਕੀਤਾ ਗਿਆ ਸੀ।

23.9 ਕਰੋੜ ਤੋਂ ਜਿਆਦਾ ਗਾਹਕ

ਉੱਥੇ ਹੀ ਬੈਂਕ ਨੇ ਜੂਨ ਮਹੀਨੇ ਤੋਂ ਵੀ ਚਾਰ ਚਾਰ ਘੰਟੇ ਦੇ ਲਈ ਆਪਣੀਆਂ ਸੇਵਾਵਾਂ ਨੂੰ ਬੰਦ ਕੀਤਾ ਸੀ। ਦੇਸ਼ਭਰ ’ਚ 22 ਹਜਾਰ ਤੋਂ ਜਿਆਦਾ ਬੈਂਕ ਦੀ ਬ੍ਰਾਂਚ ਹਨ। 31 ਦੰਸਬਰ 2020 ਦੇ ਅੰਕੜਿਆਂ ਮੁਤਾਬਿਕ ਇੰਟਰਨੈੱਟ ਬੈਂਕਿੰਗ ਗਾਹਕਾਂ ਦੀ ਗਿਣਤੀ 8.5 ਕਰੋੜ ਹੈ ਤਾਂ ਉੱਥੇ ਹੀ ਮੋਬਾਇਲ ਬੈਂਕ ਗਾਹਕਾਂ ਦੀ ਗਿਣਤੀ 1.9 ਕਰੋੜ ਯੂਪੀਆਈ ਗਾਹਕਾਂ ਦੀ ਗਿਣਤੀ 13.5 ਕਰੋੜ ਤੋਂ ਜਿਆਦਾ ਹੈ। ਉੱਥੇ ਹੀ ਬੈਂਕ ਦੁਆਰਾ ਇਨ੍ਹਾਂ ਸੇਵਾਵਾਂ ਨੂੰ ਬੰਦ ਕਰਨ ਨਾਲ ਇੰਨ੍ਹੇ ਗਾਹਕਾਂ ਨੂੰ ਮੁਸ਼ਿਕਲਾਂ ਹੋ ਸਕਦੀ ਹੈ।

ਇਹ ਵੀ ਪੜੋ: RBI ਨੇ ਦੇਸ਼ ਵਿਚ ਨਵੇਂ ਗਾਹਕਾਂ ਲਈ ਮਾਸਟਰ ਕਾਰਡ 'ਤੇ ਪਾਬੰਦੀ ਲਾਈ

ABOUT THE AUTHOR

...view details