ਪੰਜਾਬ

punjab

ETV Bharat / briefs

ICC World cup 2019: ਭਾਰਤ ਲਗਾਤਾਰ ਤੀਸਰੀ ਵਾਰ ਸੈਮੀਫ਼ਾਈਨਲ 'ਚ

ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ 'ਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 104 ਦੌੜਾਂ ਬਣਾਈਆਂ। ਕੇ.ਐਲ. ਰਾਹੁਲ ਨੇ ਵੀ 77 ਦੌੜਾਂ ਦਾ ਯੋਗਦਾਨ ਦਿੱਤਾ।

ਫ਼ੋਟੋ

By

Published : Jul 2, 2019, 11:31 PM IST

ਬਰਮਿੰਘਮ: ਵਿਸ਼ਵ ਕੱਪ 2019 ਦੇ 40ਵੇਂ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ 48 ਓਵਰਾਂ 'ਚ 286 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਵੱਲੋਂ ਸ਼ਾਕਿਬ-ਅਲ-ਹਸਨ ਨੇ 66 ਦੌੜਾਂ ਬਣਾਈਆਂ ਅਤੇ ਸੈਫੂਦੀਨ 55 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਜਿੱਤ ਨਾਲ ਭਾਰਤ ਹੁਣ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਵਿਸ਼ਵ ਕੱਪ 'ਚ 7ਵੀਂ ਵਾਰ ਭਾਰਤ ਸੈਮੀਫ਼ਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਦੱਸਦੇ ਦੇਈਏ ਕਿ ਸਾਲ 2011 'ਚ ਭਾਰਤ ਨੇ ਵਿਸ਼ਵ ਕੱਪ ਜਿੱਤਿਆ ਸੀ ਅਤੇ ਹੁਣ ਭਾਰਤ ਲਗਾਤਾਰ ਤੀਸਰੀ ਵਾਰ ਸੈਮੀਫ਼ਾਇਨਿਲ 'ਚ ਪਹੁੰਚਿਆ ਹੈ। ਸਾਲ 2015 ਵਿੱਚ ਭਾਰਤ ਨੂੰ ਆਸਟ੍ਰੇਲੀਆ ਨੇ ਸੈਮੀਫ਼ਾਈਨਲ 'ਚ ਹਰਾ ਦਿੱਤਾ ਸੀ।

ਇਹ ਵੀ ਪੜ੍ਹੋ: 'ਮੈਨ ਇਨ ਬਲੂ' ਵਿਸ਼ਵ ਕੱਪ 'ਚ ਨਵੇਂ ਰੰਗਾਂ 'ਚ ਰੰਗੀ ਆਵੇਗੀ ਨਜ਼ਰ

ਭਾਰਤ ਦਾ ਆਖਰੀ ਲੀਗ ਮੈਚ ਸ਼ਨੀਵਾਰ ਨੂੰ ਸ੍ਰੀ ਲੰਕਾ ਨਾਲ ਹੋਣਾ ਹੈ। ਸ੍ਰੀ ਲੰਕਾ ਪਹਿਲਾਂ ਹੀ ਸੈਮੀਫ਼ਾਇਨਲ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਵੀ ਸੈਮੀਫ਼ਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਹੈ। ਭਾਰਤ ਆਪਣਾ ਪਿਛਲੇ ਮੈਚ ਇੰਗਲੈਂਡ ਤੋਂ ਹਾਰ ਗਿਆ ਸੀ, ਜਿਸ ਤੋਂ ਬਾਅਦ ਉਸ ਦੀ 'ਕਰੋ ਜਾਂ ਮਰੋ' ਵਾਲੀ ਹਾਲਤ ਸੀ। ਪੁਆਇੰਟ ਟੇਬਲ 'ਚ ਭਾਰਤ 13 ਅੰਕਾਂ ਨਾਲ ਦੂਸਰੇ ਸਥਾਨ 'ਤੇ ਹੈ।

ABOUT THE AUTHOR

...view details