ਮੁੰਬਈ: ਅਮੇਠੀ ਤੋਂ ਚੋਣਾਂ ਜਿੱਤ ਚੁੱਕੀ ਸਮ੍ਰਿਤੀ ਇਰਾਨੀ ਨੂੰ ਦੇਰ ਰਾਤ ਆਪਣੇ ਘਰ ਤੋਂ 14 ਕਿਲੋਮੀਟਰ ਪੈਦਲ ਚੱਲ ਕੇ ਮੁੰਬਈ ਦੇ ਸਿੱਧੀ ਵਿਨਾਇਕ ਮੰਦਿਰ ਪਹੁੰਚੀ। ਇਸ ਦੌਰਾਨ ਉਨ੍ਹਾਂ ਨਾਲ ਫ਼ਿਲਮ ਨਿਰਮਾਤਾ ਏਕਤਾ ਕਪੂਰ ਵੀ ਮੌਜੂਦ ਸੀ। ਏਕਤਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਚੋਣਾਂ ਜਿੱਤਣ ਤੋਂ ਬਾਅਦ 14 ਕਿਲੋਮੀਟਰ ਨੰਗੇ ਪੈਰ ਚੱਲੀ ਸਮ੍ਰਿਤੀ ਇਰਾਨੀ - ekta kapoor
ਸੋਮਵਾਰ ਦੀ ਦੇਰ ਰਾਤ ਸਮ੍ਰਿਤੀ ਇਰਾਨੀ ਆਪਣੀ ਦੋਸਤ ਅਤੇ ਫ਼ਿਲਮ ਨਿਰਮਾਤਾ ਏਕਤਾ ਕਪੂਰ ਨਾਲ 14 ਕਿਲੋਮੀਟਰ ਤੱਕ ਪੈਦਲ ਚੱਲ ਕੇ ਸਿੱਧੀ ਵਿਨਾਇਕ ਮੰਦਿਰ ਪਹੁੰਚੀ। ਇਸ ਸਬੰਧੀ ਏਕਤਾ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਹੈ।
ਸਮ੍ਰਿਤੀ ਇਰਾਨੀ ਅਤੇ ਏਕਤਾ ਕਪੂਰ
ਇਸ ਵੀਡੀਓ ਵਿੱਚ ਉਹ ਕਹਿ ਰਹੀ ਹੈ, 'ਅਸੀਂ ਸਿੱਧੀ ਵਿਨਾਇਕ ਦਾ ਆਸ਼ੀਰਵਾਦ ਲੈਣ ਜਾ ਰਹੇ ਹਨ ਅਤੇ ਉਹ ਨੰਗੇ ਪੈਰ ਜਾ ਰਹੀ ਹੈ। 14 ਕਿਲੋਮੀਟਰ ਤੱਕ ਬਿਨਾਂ ਚੱਪਲਾਂ ਦੇ..!!! ਸਮ੍ਰਿਤੀ 'ਤੇ ਵਿਸ਼ਵਾਸ ਨਹੀਂ ਹੋ ਰਿਹਾ। ਇਹ ਭਗਵਾਨ ਦੀ ਇੱਛਾ ਹੈ। ਚਲੋ।' ਏਕਤਾ ਨੇ ਦੋਹਾਂ ਦੀ ਫ਼ੋਟੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਹ ਫ਼ੋਟੋ ਦੋਹਾਂ ਨੇ ਮੰਦਿਰ ਵਿੱਚ ਲਈ।
Last Updated : May 29, 2019, 12:45 PM IST