ਨਵੀਂ ਦਿੱਲੀ: ਭਾਜਪਾ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਘੋਸ਼ਣਾ ਪੱਤਰ 'ਚ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਆਉਂਦੀ ਹੈ ਤਾਂ ਉਹ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ (Pradhan mantri Kisan Samman Nidhi Scheme) ਦਾ ਲਾਭ ਦੇਵੇਗੀ। ਹੁਣ ਜੇਕਰ ਨਰਿੰਦਰ ਮੋਦੀ ਸਰਕਾਰ ਦੁਬਾਰਾ ਬਣ ਗਈ ਹੈ ਤਾਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਪਾਰਟੀ ਆਪਣਾ ਵਾਅਦਾ ਜਲਦੀ ਹੀ ਪੂਰਾ ਕਰੇਗੀ।
ਖੁਸ਼ਖ਼ਬਰੀ... ਹੁਣ ਦੇਸ਼ ਦੇ ਕਿਸਾਨਾਂ ਨੂੰ ਮਿਲਣਗੇ 6 ਹਜ਼ਾਰ ਰੁਪਏ ਸਲਾਨਾ!!
ਭਾਜਪਾ ਸਰਕਾਰ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਜੇਕਰ ਮੁੜ ਤੋਂ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਦੇਸ਼ ਦੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਲਾਨਾ ਦਿੱਤੇ ਜਾਣਗੇ। ਭਾਜਪਾ ਦੀ ਕੇਂਦਰ ਵਿੱਚ ਮੁੜ ਤੋਂ ਸਰਕਾਰ ਬਣਨ ਲੱਗੀ ਹੈ ਤਾਂ ਇਹ ਉਮੀਦ ਕੀਤੀ ਜਾ ਸਕਦੀ ਹੈ ਗਰੀਬ ਕਿਸਾਨਾਂ ਨੂੰ ਸਲਾਨਾ 6 ਹਜ਼ਾਰ ਰੁਪਏ ਦਿੱਤੇ ਜਾਣਗੇ।
ਚੋਣਾਂ ਤੋਂ ਪਹਿਲਾਂ ਤੱਕ ਇਸ ਸਕੀਮ ਦੇ ਤਹਿਤ 12 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਮਿਲਣਾ ਸੀ ਪਾਰ ਬਦਲਦੇ ਹਲਾਂਟਾਂ ਨੂੰ ਦੇਖਦਿਆਂ ਹੁਣ ਦੇਸ਼ ਦੇ ਸਾਰੇ 14 ਕਰੋੜ ਕਿਸਾਨ ਪਰਿਵਾਰਾਂ ਨੂੰ ਇਸਦਾ ਲਾਭ ਮਿਲੇਗਾ। ਸਾਰੇ ਹੀ ਕਿਸਾਨਾਂ ਨੂੰ 6-6 ਹਜਾਰ ਰੁਪਏ ਸਲਾਨਾ ਦਿੱਤੇ ਜਾਣਗੇ।
ਨਰਿੰਦਰ ਮੋਦੀ ਨੇ 24 ਫ਼ਰਵਰੀ ਨੂੰ ਗੋਰਖਪੁਰ 'ਚ ਇਸ ਸਕੀਮ ਦੀ ਸ਼ੁਰੂਆਤ ਕੀਤੀ ਸੀ ਤਾਂ ਇਸ ਦੇ ਲਈ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਜਿਨ੍ਹਾਂ ਕਿਸਾਨ ਪਰਿਵਾਰਾਂ ਕੋਲ ਕਰੀਬ 5 ਏਕੜ ਦੀ ਜਮੀਨ ਹੈ, ਉਨ੍ਹਾਂ ਨੂੰ ਹੀ ਇਸਦਾ ਫ਼ਾਇਦਾ ਮਿਲੇਗਾ। ਇਸ ਯੋਜਨਾਂ 'ਤੇ ਕਿਸਾਨਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ ਇਸ ਦੇ ਦਾਇਰੇ ਨੂੰ ਵਧਾਉਣ ਦਾ ਵਾਅਦਾ ਕੀਤਾ ਹੈ। ਭਾਜਪਾ ਦੇ ਬੁਲਾਰੇ ਰਾਜੀਵ ਜੇਟਲੀ ਦਾ ਕਹਿਣਾ ਹੈ ਕਿ ਜ ਵਾਅਦਾ ਕੀਤਾ ਗਿਆ ਹੈ, ਉਸਨੂੰ ਪੂਰਾ ਕੀਤਾ ਜਾਵੇਗਾ।